6ਰਾਜਸਥਾਨ— ਰਾਜਸਥਾਨ ਦੇ ਜਾਲੌਰ ‘ਚ ਪਾਕਿਸਤਾਨ ਤੋਂ ਵੱਡੀ ਗਿਣਤੀ ‘ਚ ਗੁਬਾਰੇ ਉਡਦੇ ਹੋਏ ਭਾਰਤ ਦੀ ਸਰਹੱਦੀ ਇਲਾਕੇ ‘ਚ ਆ ਗਏ। ਜਿਨ੍ਹਾਂ ਨੂੰ ਦੇਖ ਕੇ ਪਿੰਡ ਵਾਸੀ ਘਬਰਾ ਗਏ। ਪਿੰਡ ਵਾਲਿਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਸੂਸੀ ਦਾ ਸ਼ੱਕ ਹੋਣ ਦੇ ਚੱਲਦੇ ਇਨ੍ਹਾਂ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਗੁਬਾਰਿਆਂ ‘ਚੋਂ ਇਕ ਗੁਬਾਰੇ ਵਿਚ ਪਾਕਿਸਤਾਨ ਦੀ ਇਕ ਯੂਨੀਵਰਸਿਟੀ ਵਿਚ ਹੋਣ ਵਾਲੇ ਖੇਡ ਸੰਦੇਸ਼ ਛਪਿਆ ਹੈ। ਦੱਸਣ ਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਗੁਬਾਰੇ ਆਏ ਹਨ। ਇਸ ਤੋਂ ਪਹਿਲਾਂ ਹੀ ਰਾਜਸਥਾਨ ਦੇ ਬਾੜਮੇਰ ਵਿਚ ਪਾਕਿਸਤਾਨ ਵਲੋਂ ਗੁਬਾਰੇ ਆਏ ਸਨ।

LEAVE A REPLY