8ਮੰਤਰੀ ਨੇ ਕਿਹਾ, ਕਿਸੇ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ
ਨਵੀਂ ਦਿੱਲੀ : ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਰਾਮ ਸ਼ੰਕਰ ਕਠੇਰੀਆ ਦੇ ਇੱਕ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕਠੇਰੀਆ ਨੇ ਇੱਕ ਭਾਸ਼ਣ ਵਿਚ ਹਿੰਦੂਆਂ ਨੂੰ ਆਪਣੀ ਤਾਕਤ ਵਿਖਾਉਣ ਲਈ ਲਲਕਾਰਿਆ ਹੈ। ਇਸ ਮਾਮਲੇ ‘ਤੇ ਲੋਕ ਸਭਾ ਤੇ ਰਾਜ ਸਭਾ ਵਿਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਹੈ।
ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਪੱਖ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਰਾਜ ਸਭਾ ਤੇ ਲੋਕ ਸਭਾ ਨੂੰ ਥੋੜ੍ਹੀ ਦੇਰ ਲਈ ਮੁਲਤਵੀ ਕਰਨਾ ਪਿਆ। ਵਿਰੋਧੀ ਪੱਖ ਦੇ ਮੈਂਬਰ ਸਾਨੂੰ ਨਿਆਂ ਚਾਹੀਦਾ ਹੈ ਦੇ ਨਾਹਰੇ ਲਾ ਰਹੇ ਸਨ। ਕਠੇਰੀਆ ਨੇ ਸਫ਼ਾਈ ਦਿੱਤੀ ਹੈ ਕਿ ਉਨ੍ਹਾਂ ਨੇ ਕੁਝ ਵੀ ਭੜਕਾਊ ਨਹੀਂ ਕਿਹਾ ਹੈ ਤੇ ਨਾ ਹੀ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਆਗਰਾ ਵਿਚ ਇੱਕ ਵੀ.ਐਚ.ਪੀ. ਨੇਤਾ ਦੀ ਹੱਤਿਆ ਦੇ ਬਾਅਦ ਸ਼ਰਧਾਂਜਲੀ ਦੌਰਾਨ ਪੁੱਜੇ ਕਠੇਰੀਆ ਨੇ ਕਿਹਾ ਸੀ ਕਿ ਪ੍ਰਸ਼ਾਸਨ ਇਹ ਨਾ ਸਮਝੇ ਕਿ ਮੇਰੇ ਹੱਥ ਬੰਨ੍ਹੇ ਗਏ ਹਨ, ਉਹ ਵੀ ਕਦੇ ਲਾਠੀ-ਡੰਡਾ ਲੈ ਕੇ ਚੱਲਦੇ ਸਨ। ਇਸ ਮੌਕੇ ‘ਤੇ ਕਈ ਨੇਤਾ ਹਾਜ਼ਰ ਸਨ।

LEAVE A REPLY