9ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸਾਲ 2016-17 ਦੇ ਕੇਂਦਰੀ ਬਜਟ ਵਿੱਚ ਮਗਨਰੇਗਾ ਵਾਸਤੇ ਰਕਮ ਵਧਾ ਕੇ 38,500 ਕਰੋੜ ਰੁਪਏ ਰੱਖਣ ਦਾ ਭਰਪੂਰ ਸਵਾਗਤ ਕੀਤਾ ਹੈ। ਸ. ਮਲੂਕਾ ਨੇ ਕਿਹਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਯਤਨਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਮੁੱਖ ਮੰਤਵ ਪੇਂਡੂ ਵਿਕਾਸ ਕਰਨਾ ਹੈ, ਇਸੇ ਲਈ ਹੁਣ ਤੱਕ ਮਗਨਰੇਗਾ ਲਈ ਇਹ ਸਭ ਤੋਂ ਵੱਡੀ ਰਕਮ ਰੱਖੀ ਗਈ ਹੈ।
ਸ. ਮਲੂਕਾ ਨੇ ਕਿਹਾ ਹੈ ਕਿ ਬਜਟ ਵਿੱਚ ਰੱਖੀ ਰਕਮ ਤੋਂ ਕੁੱਝ ਧਿਰਾਂ ਦੇ ਇਹ ਸ਼ੰਕੇ ਵੀ ਦੂਰ ਹੋ ਗਏ ਹਨ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮਗਨਰੇਗਾ ਦੇ ਬਜਟ ‘ਚ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਪਿੰਡਾਂ ਦੇ ਵਿਕਾਸ ਲਈ ਕੇਂਦਰੀ ਬਜਟ ‘ਚ ਖੁੱਲ੍ਹਦਿਲੀ ਨਾਲ ਕੀਤੇ ਫੰਡਾਂ ਦੇ ਪ੍ਰਬੰਧਾਂ ਲਈ ਵੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ।

LEAVE A REPLY