2ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖਿਲਾਫ ਕੀਤਾ ਕੇਸ
ਵਾਸ਼ਿੰਗਟਨ : ਅਮਰੀਕੀ ਸੈਨਾ ਦੇ ਇੱਕ ਸਿੱਖ ਕੈਪਟਨ ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖ਼ਿਲਾਫ਼ ਕੇਸ ਕਰ ਦਿੱਤਾ ਹੈ। ਸਿਮਰਤਪਾਲ ਸਿੰਘ ਦਾ ਦੋਸ਼ ਹੈ ਕਿ ਧਾਰਮਿਕ ਪਹਿਰਾਵੇ ਲਈ ਸਥਾਈ ਆਗਿਆ ਕਰਕੇ ਉਸ ਨੂੰ ਕਈ ਇਮਤਿਹਾਨਾਂ ਵਿਚੋਂ ਨਿਕਲਣਾ ਪਿਆ ਜੋ ਕਾਫ਼ੀ ਤਕਲੀਫ਼ਦੇਹ ਹੈ।
ਸਿਮਰਤਪਾਲ ਸਿੰਘ ਅਮਰੀਕੀ ਸੈਨਾ ਦੀ ਇੰਜਨੀਅਰ ਬਟਾਲੀਅਨ ਵਿੱਚ ਕੈਪਟਨ ਹੈ ਤੇ ਪਿਛਲੇ ਸਾਲ ਉਸ ਨੂੰ ਡਿਊਟੀ ਦੌਰਾਨ ਦਾੜ੍ਹੀ ਤੇ ਦਸਤਾਰ ਸਜਾਉਣ ਦੀ ਅਸਥਾਈ ਆਗਿਆ ਮਿਲੀ ਸੀ। ਅਮਰੀਕੀ ਸੈਨਾ ਇਹ ਦੇਖਣਾ ਚਾਹੁੰਦੀ ਹੈ ਕਿ ਸਿਮਰਤਪਾਲ ਦਾੜ੍ਹੀ ਤੇ ਦਸਤਾਰ ਸਜਾਉਣ ਤੋਂ ਬਾਅਦ ਮਾਸਕ ਅਤੇ ਹੈਲਮਟ ਪਾ ਸਕਦਾ ਹੈ ਜਾਂ ਨਹੀਂ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸਿਮਰਤ ਨੂੰ ਕੇਸ, ਦਾੜ੍ਹੀ ਤੇ ਦਸਤਾਰ ਦੀ ਆਗਿਆ ਪੱਕੇ ਤੌਰ ਉੱਤੇ ਮਿਲ ਜਾਵੇਗੀ।
ਹੁਣ ਤੱਕ ਸਿਮਰਤ ਨੇ ਗੈਸ ਮਾਸਕ ਵਾਲਾ ਟੈੱਸਟ ਪਾਸ ਕਰ ਲਿਆ ਹੈ। ਸਿਮਰਤ ਨੇ 2006 ਵਿੱਚ ਅਮਰੀਕੀ ਮਿਲਟਰੀ ਅਕੈਡਮੀ ਵਿੱਚ ਦਾਖਲਾ ਲਿਆ ਸੀ। ਕੈਪਟਨ ਸਿਮਰਤਪਾਲ ਸਿੰਘ ਅਮਰੀਕਾ ਸੈਨਾ ਵੱਲੋਂ ਅਫਗਾਨਿਸਤਾਨ ਲੜਾਈ ਵਿੱਚ ਹਿੱਸਾ ਲੈ ਚੁੱਕਿਆ ਹੈ। 2014 ਵਿੱਚ ਅਮਰੀਕੀ ਸੈਨਾ ਨੇ ਤਿੰਨ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਆਗਿਆ ਦਿੱਤੀ ਸੀ। ਕੈਪਟਨ ਸਿਮਰਤਪਾਲ ਤੇ ਦੋ ਹੋਰ ਸਿੱਖ ਸੈਨਿਕ ਆਪਣੇ ਧਾਰਮਿਕ ਚਿੰਨ੍ਹਾਂ ਲਈ ਇੰਤਜ਼ਾਰ ਕਰ ਰਹੇ ਹਨ।

LEAVE A REPLY