7ਚੰਡੀਗੜ੍ਹ: ਉਂਝ ਤਾਂ ਚੰਡੀਗੜ੍ਹ ਕਲਬੱ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਬਣੇ ਇਸ ਕਲੱਬ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਲਈ ਮੇਰੇ ਕੋਲ ਕੁਝ ਸੁਝਾਅ ਹਨ, ਜਿਨ੍ਹਾਂ ਨੂੰ ਲੈ ਕੇ ਮੈਂ ਕੰਮ ਕਰਾਂਗਾ। ਇਹ ਗੱਲ ਕਲੱਬ ਚੋਣਾਂ ਵਿਚ ਉਛਰੇ ਕਰਨਬੀਰ ਨੰਦਾ ਨੇ ਕਹੀ। ਨੰਦਾ ਨੇ ਕਿਹਾ ਕਿ ਕਲੱਬ ਵਿਚ ਬਾਰ ਰੂਮ, ਟੀ.ਵੀ ਰੂਮ ਅਤੇ ਰੈਸਟੋਰੈਂਟ ਨੂੰ ਹੋਰ ਬਿਹਤਰ ਕਰਨਾ ਮੇਰਾ ਟੀਚਾ ਹੋਵੇਗਾ। ਜੋ ਇਨਡੋਰ ਅਤੇ ਆਊਟਡੋਰ ਕਲੱਬ ਵਿਚ ਹੁੰਦੀ ਹੈ, ਉਸ ਵਿਚ ਕੁਝ ਨਵੇਂ ਖੇਡਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਕਲੱਬ ਨੂੰ ਹੋਰ ਆਕ੍ਰਸ਼ਿਤ ਬਣਾਇਆ ਜਾ ਸਕੇ, ਇਸ ਨੂੰ ਲੈਕੇ ਵੀ ਮੈਂ ਕੰਮ ਕਰਾਂਗਾ। ਕਰਨ ਨੇ ਕਿਹਾ ਕਿ ਹੁਣ ਕਲੱਬ ਇਸ ਸ਼ਹਿਰ ਦੇ ਹਰ ਮੈਂਬਰ ਦਾ ਇਕ ਹਿੱਸਾ ਬਣ ਚੁੱਕਾ ਹੈ। ਕੋਈ ਵੀ ਤਿਉਹਾਰ ਹੋਵੇ ਇਸ ਕਲੱਬ ਦਾ ਆਪਣਾ ਇਕ ਖਾਸ ਮਹੱਤਵ ਰਹਿੰਦਾ ਹੈ। ਇਸ ਕਲੱਬ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਲੋਕ ਲੈ ਸਕਣ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਕਲੱਬ ਦੇ ਮੈਂਬਰਾਂ ਨੂੰ ਹੋਰ ਸਹੂਲਤਾਂ ਵੀ ਮੁਹੱਈਆ ਕਰਾਵਾਂਗਾ।

LEAVE A REPLY