6ਭਾਰਤ-ਪਾਕਿ ਸਰਹੱਦ ‘ਤੇ ਦੇਖੇ ਗਏ ਪੰਜ ਸ਼ੱਕੀ ਵਿਅਕਤੀ
ਪਠਾਨਕੋਟ : ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਬੀ.ਐਸ.ਐਫ. ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਬੀ.ਐਸ.ਐਫ. ਦੇ ਅਧਿਕਾਰੀ ਨੇ ਕਿਹਾ ਹੈ ਕਿ ਬੀਤੀ ਰਾਤ ਪੈਟਰੋਲਿੰਗ ਸਮੇਂ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਸੀ।
ਬੀ.ਐਸ.ਐਫ. ਨੇ ਕਿਹਾ ਹੈ ਕਿ ਉਨ੍ਹਾਂ ਦੇ ਸਰਵੀਲੈਂਸ ਵਿਚ ਸਰਹੱਦ ਨੇੜੇ 4-5 ਸ਼ੱਕੀ ਵਿਅਕਤੀ ਆਏ ਹਨ। ਪਠਾਨਕੋਟ ਪੁਲਿਸ ਨੂੰ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਬੀ.ਐਸ.ਐਫ. ਨੇ ਇਸ ਤੋਂ ਬਾਅਦ ਬਮਿਆਲ ਸੈਕਟਰ ਵਿਚ ਸੁਰੱਖਿਆ ਹੋਰ ਵਧਾ ਦਿੱਤੀ ਹੈ। ਪੁਲਿਸ ਨੇ ਨਰੋਟ ਜੈਮਲ ਸਿੰਘ ਵਾਲਾ ਤੱਕ ਬਹੁਤ ਸਾਰੇ ਨਾਕੇ ਲਾ ਦਿੱਤੇ ਹਨ ਤਾਂ ਕਿ ਸ਼ੱਕੀ ਵਿਅਕਤੀਆਂ ਨੂੰ ਫੜਿਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਹਰ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ  ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਦਾ ਪਤਾ ਲੱਗਦਿਆਂ ਪੁਲਿਸ ਨੂੰ ਸੂਚਿਤ ਕਰਨ।

LEAVE A REPLY