3ਚੰਡੀਗੜ੍ਹ : ਸੀਨੀਅਰ ਪੱਤਰਕਾਰ ਅਤੇ ਲੇਖਕਾ ਚੰਦਰ ਸੁਤਾ ਡੋਗਰਾ ‘ਆਊਟ ਲੁੱਕ’ ਮੈਗਜ਼ੀਨ ਨੂੰ ਤਿਆਗ ਕੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਡੋਗਰਾ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਸੂਬਿਆਂ ਅੰਦਰ ਪੱਤਰਕਾਰਤਾ ਦੇ ਖੇਤਰ ‘ਚ ਸਲਾਹੁਣਯੋਗ ਕਾਰਜ ਕੀਤਾ ਹੈ। ਆਪਣੇ ਕਾਰਜਕਾਲ ਦੌਰਾਨ ਅਨੇਕਾਂ ਸਥਾਨਕ ਅਤੇ ਕੌਮੀ ਮੁੱਦਿਆਂ ਨੂੰ ਲੋਕਾਂ ਤੇ ਸਰਕਾਰਾਂ ਦੇ ਧਿਆਨ ਵਿਚ ਲਿਆਉਣ ਕਰ ਕੇ ਡੋਗਰਾ ਦਾ ਨਾਂਅ ਚਰਚਤ ਪੱਤਰਕਾਰਾਂ ਵਿਚ ਸ਼ਾਮਲ ਹੈ।
‘ਆਪ’ ਦੇ ਕੌਮੀ ਬੁਲਾਰੇ ਸੰਜੈ ਸਿੰਘ, ਕੌਮੀ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸਾਂਸਦ ਭਗਵੰਤ ਮਾਨ ਨੇ ਚੰਦਰ ਸੁਤਾ ਡੋਗਰਾ ਦਾ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਆਗੂਆਂ ਨੇ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਦੇ ਬਿਹਤਰੀਨ ਅਨੁਭਵ ਦਾ ਲਾਭ ਮਿਲੇਗਾ।
ਜ਼ਿਕਰਯੋਗ ਹੈ ਕਿ ਡੋਗਰਾ ਇੰਡੀਅਨ ਐਕਸਪ੍ਰੈੱਸ, ਹਿੰਦੂ ਅਤੇ ਹਿੰਦੁਸਤਾਨ ਟਾਈਮ ਵਿਚ ਉੱਚ ਅਹੁਦਿਆਂ ਤੇ ਕਾਰਜ ਚੁੱਕੇ ਹਨ। ਉਹ ਇਕ ਫ਼ੌਜੀ ਅਧਿਕਾਰੀ ਦੀ ਪਤਨੀ ਹਨ ਅਤੇ ਉਨ੍ਹਾਂ ਦਾ ਬੇਟਾ ਫ਼ੌਜ ਵਿਚ ਪਾਇਲਟ ਤੈਨਾਤ ਹਨ।

LEAVE A REPLY