4ਜਲੰਧਰ : ਸਰਕਾਰ ਵੱਲੋਂ ਨਵੇਂ ਬਜਟ ਵਿੱਚ ਜਿਊਲਰ ਵਪਾਰੀਆਂ ਤੇ ਲਗਾਏ ਗਏ ਇਕ ਫੀਸਦੀ ਐਕਸਾਇਜ ਡਿਊਟੀ ਟੈਕਸ ਦੇ ਵਿਰੋਧ ਵਿੱਚ ਦਿ ਜਲੰਧਰ ਸਰਾਫਾ ਐਸੋਸੀਏਸ਼ਨ ਵੱਲੋਂ ਤਿੰਨ ਦਿਨਾਂ ਹੜਤਾਲ ਦੇ ਦੂਸਰੇ ਦਿਨ ਵੀ ਸੈਕੜੇਂ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਝੱਲਣਾਂ ਪਿਆ। ਹਾਲਾਂਕਿ ਇਸ ਟੈਕਸ ਨਾਲ ਗ੍ਰਾਹਕਾਂ ਨੂੰ ਜਿਆਦਾ ਨੁਕਸਾਨ ਨਹੋਂ ਹੋਵੇਗਾ ਪਰ ਅਫਸਰਸ਼ਾਹੀ ਤੇ ਕਾਗਜੀ ਕਾਰਵਾਈ ਕਾਰਣ ਵਪਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਦੂਸਰੇ ਦਿਨ ਵੀ ਵਪਾਰੀਆਂ ਨੇ ਕਲਾਂ ਬਾਜਾਰ ਦੇ ਹਨੂੰਮਾਨ ਚੌਕ ਵਿੱਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਸ਼ਨ ਕੀਤਾ ਤੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਫੈਸਲਾ ਵਾਪਸ ਨ ਲਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਕਿਉਂਕਿ ਅਜਿਹਾ ਗਲਤ ਫੈਸਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਨਾਲ ਵਪਾਰੀਆਂ ਨੂੰ ਨੁਕਸਾਨ ਹੋਵੇ, ਇਕ ਪਾਸੇ ਸਰਕਾਰ ਅਫਸਰਸ਼ਾਹੀ ਖਤਮ ਕਰਨ ਤੇ ਲੱਗੀ ਹੋਈ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਨਾਲ ਅਫਸਰਸ਼ਾਹੀ ਨੂੰ ਹੇਰ ਹਵਾ ਮਿਲੇਗੀ। ਇਸ ਮੌਕੇ ਤੇ ਵਿਜੇ ਜੈਨ, ਰਾਜੇਸ਼ ਸੇਠ, ਰਾਜੇਸ਼ ਕਪੂਰ, ਹਰਦੀਪ ਸਿੰਘ, ਦਿਨੇਸ਼ ਚਾਵਲਾ, ਮੋਹਿੰਦਰ ਕਪੂਰ, ਦਿਨੇਸ਼ ਆਨੰਦ, ਦਵਿੰਦਰ ਕਪੂਰ, ਵਰਿੰਦਰ ਮਲਹੋਤਰਾ, ਮੁਕੇਸ਼ ਖੰਨਾ, ਰਮੇਸ਼ ਖੰਨਾ, ਸੁਰੇਸ਼ ਮਲਹੋਤਰਾ, ਤੇ ਹੋਰ ਵੱਡੀ ਸੰਖਿਆ ਵਿੱਚ ਮੈਂਬਰ ਮੌਜੂਦ ਸਨ।

LEAVE A REPLY