images-300x168ਸਮੱਗਰੀ
500 ਗ੍ਰਾਮ ਚੌਲ਼
450 ਗ੍ਰਾਮ ਮੱਕੀ ਦੇ ਦਾਣੇ
12 ਮਸ਼ਰੂਮ
2 ਵੱਡੇ ਚਮਚ ਤੇਲ
2 ਤੇਜ਼ ਪੱਤੇ
1 ਟੁਕੜਾ ਦਾਲਚੀਨੀ
7 ਤੋਂ 8 ਲੌਂਗ
4 ਤੋਂ 5 ਇਲਾਇਚੀ
1 ਚਮਚ ਜ਼ੀਰਾ
2 ਪਿਆਜ਼
1 ਚਮਚ ਹਲਦੀ ਪਾਊਡਰ
1 ਚਮਚ ਲਾਲ ਮਿਰਚ ਪਾਊਡਰ
2 ਲਸਣ ਅਤੇ ਅਦਰਕ ਦਾ ਪੇਸਟ
1 ਗਰਮ ਮਸਾਲਾ
1 ਕੱਪ ਦਹੀਂ
ਬਣਾਉਣ ਦੀ ਵਿਧੀ
1 ਕੁੱਕਰ ‘ਚ ਤੇਲ ਗਰਮ ਕਰ ਕੇ ਉਸ ‘ਚ ਤੇਜ਼ ਪੱਤਾ, ਦਾਲਚੀਨੀ, ਕਾਲੀ ਮਿਰਚ, ਲੌਂਗ, ਛੋਟੀ ਇਲਾਇਚੀ ਅਤੇ ਜ਼ੀਰਾ ਪਾ ਕੇ ਭੁੰਨ ਲਓ।
2 ਹੁਣ ਇਸ ‘ਚ ਪਿਆਜ਼ ਪਾਓ ਅਤੇ ਉਸ ‘ਚ ਮਸ਼ਰੂਮ, ਲੂਣ, ਹਲਦੀ, ਲਾਲ ਮਿਰਚ, ਲਸਣ, ਅਦਰਕ ਦਾ ਪੇਸਟ ਚੰਗੀ ਮਿਲਾਓ।
3 ਮੱਕੀ ਦੇ ਦਾਣੇ ਇਸ ‘ਚ ਪਾ ਕੇ ਢੱਕ ਦਿਓ ਅਤੇ ਇਸ ‘ਚ ਚੌਲ਼ ਪਾਓ।
4 ਪੁਦੀਨੇ ਦੇ ਪੱਤੇ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਫ਼ਿਰ ਉਸ ‘ਚ ਦਹੀਂ, ਕੇਸਰ ਅਤੇ ਗਰਮ ਮਸਾਲਾ ਮਿਲਾਓ।
5 ਇਸ ਨੂੰ ਉਦੋਂ ਤੱਕ ਬਣਾਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਬਣ ਨਾ ਜਾਣ
6 ਤਿਆਰ ਬਿਰਆਨੀ ਨੂੰ ਆਪਣੀ ਮਨਪਸੰਦ ਚਟਨੀ ਜਾ ਰਾਇਤੇ ਨਾਲ ਪਰੋਸੋ।

LEAVE A REPLY