images-300x168ਸਹੀ ਤਰੀਕੇ ਨਾਲ ਬੈਠੋ ਅਤੇ ਚੱਲੋ। ਕਦੇ ਵੀ ਝੁਕ ਕੇ ਬੈਠਣਾ ਅਤੇ ਚੱਲਣਾ ਨਹੀਂ ਚਾਹੀਦਾ। ਚੱਲਦੇ ਅਤੇ ਬੈਠਦੇ ਸਮੇਂ ਆਪਣੀ ਕਮਰ ਨੂੰ ਸਿੱਧਾ ਰੱਖੋ। ਇਸ ਦੇ ਨਾਲ ਨੀਂਦ ਵੀ ਬਹੁਤ ਜ਼ਰੂਰੀ ਹੈ। ਸਮੇਂ ‘ਤੇ ਸੌਵੋਂ। ਪੂਰੀ ਨੀਂਦ ਲੈਣ ਨਾਲ ਸਰੀਰ ਦੇ ਸੈੱਲਾਂ ਦਾ ਦੁਬਾਰਾ ਨਿਰਮਾਣ ਹੁੰਦਾ ਹੈ, ਜਿਸ ਨਾਲ ਸਾਡਾ ਸਰੀਰ ਤੇਜ਼ੀ ਨਾਲ ਵਧਦਾ ਹੈ। ਵਧਦੇ ਬੱਚਿਆਂ ਤੇ ਕਿਸ਼ੋਰਾਂ ਨੂੰ 8 ਤੋਂ 11 ਘੰਟੇ ਤਕ ਦੀ ਪੂਰੀ ਨੀਂਦ ਲੈਣੀ ਚੰਗੀ ਹਾਈਟ ਲਈ ਵਧੀਆ ਹੁੰਦੀ ਹੈ।
2 ਕਾਲੀ ਮਿਰਚ ਦੇ ਟੁੱਕੜੇ ਲਓ ਅਤੇ ਮੱਖਣ ‘ਚ ਮਿਕਸ ਕਰ ਕੇ ਨਿਗਲ ਲਓ।
ਬੱਚਿਆਂ ਦੀ ਸਿਹਤ ਲਈ ਗਾਂ ਦਾ ਦੁੱਧ ਫ਼ਾਇਦੇਮੰਦ ਹੁੰਦਾ ਹੈ ਅਤੇ ਜੇਕਰ ਬੱਚੇ ਦੀ ਹਾਈਟ ਘੱਟ ਹੈ ਤਾਂ ਉਨ੍ਹਾਂ ਨੂੰ ਗਾਂ ਦਾ ਦੁੱਧ ਅਤੇ ਪਪੀਤਾ ਖਾਣ ਨੂੰ ਦਿਓ।
ਹਾਈਟ ਵਧਾਉਣ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਅਮ ਨਾਲ ਭਰਪੂਰ ਪਦਾਰਥਾਂ ਨੂੰ ਖਾਣੇ ‘ਚ ਸ਼ਾਮਲ ਕਰੋ ਜੋ ਤੁਹਾਨੂੰ ਦੁੱਧ, ਦਹੀਂ, ਪਨੀਰ ਤੋਂ ਮਿਲਣਗੇ। ਉੱਚਾ-ਲੰਬਾ ਕੱਦ ਪਾਉਣ ਲਈ ਕੈਲਸ਼ੀਅਮ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਪ੍ਰੋਟੀਨ ਮਿਨਰਲ ਵਿਟਾਮਿਨ ਯੁਕਤ ਭੋਜਨ ਜਿਵੇਂ ਪਾਲਕ, ਹਰੀ ਬੀਨਜ਼, ਫ਼ਲੀਆਂ, ਬ੍ਰੋਕਲੀ, ਗੋਭੀ, ਕੱਦੂ, ਗਾਜਰ, ਦਾਲ, ਮੂੰਗਫ਼ਲੀ, ਕੇਲੇ, ਅੰਗੂਰ ਅਤੇ ਆੜੂ ਦਾ ਸੇਵਨ ਕਰੋ।
ਕਸਰਤ ਅਤੇ ਖੇਡ ਕੂਦ ਵੀ ਫ਼ਾਇਦੇਮੰਦ ਹੈ। ਖੇਡਾਂ ਅਤੇ ਐਕਸਰਸਾਈਜ਼ ਨਾਲ ਸਰੀਰ ਦੀਆਂ ਮਾਸਪੇਸ਼ੀਆਂ ‘ਤੇ ਖਿਚਾਅ ਅਤੇ ਥਕਾਵਟ ਹੁੰਦੀ ਹੈ, ਜਿਸ ਨਾਲ ਵਿਟਾਮਿਨ ਅਤੇ ਪੋਸ਼ਕ ਤੱਤਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਇਹ ਸਾਡੇ ਸਰੀਰ ਦੀ ਗ੍ਰੋਥ ਨੂੰ ਵਧਾਉਂਦੇ ਹਨ। ਇਸ ਦੇ ਇਲਾਵਾ ਤੈਰਾਕੀ, ਬਾਸਕਿਟਬਾਲ ਜਾਂ ਖਿੱਚਣ ਵਾਲੀ ਕਸਰਤ ਰੋਜ਼ਾਨਾ ਗਤੀਵਿਧੀਆਂ ‘ਚ ਸ਼ਾਮਲ ਕਰੋ।

LEAVE A REPLY