3ਜਲੰਧਰ : ਜਲੰਧਰ ਤੋਂ ਦਿੱਲੀ ਤੇ ਏਅਰਪੋਰਟ ਜਾਣਾ ਹੁਣ ਯਾਤਰੀਆਂ ਲਈ ਹੋਰ ਅਸਾਨ ਹੋ ਗਿਆ, ਕਿਉਂਕਿ ਪੰਜਾਬ ਰੋਡਵੇਜ ਵੱਲੋਂ ਹੁਣ ਨਵੀਆਂ 11 ਵਾਲਵੋ ਬੱਸਾਂ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਦਿਨ ਹੋਵੇ ਜਾਂ ਰਾਤ ਹੁਣ ਕਿਸੇ ਵੇਲੇ ਵੀ ਯਾਤਰੀ ਜਲੰਧਰ ਬਸ ਅੱਡੇ ਤੋਂ ਦਿੱਲੀ ਲਈ ਰਵਾਨਾ ਹੋ ਸਕਦੇ ਹਨ, ਉਹ ਵੀ ਬਹੁਤ ਜਾਇਜ ਜਿਹੇ ਕਿਰਾਏ ਤੇ। ਕੁੱਲ 11 ਬੱਸਾਂ ਚੋਂ 2 ਦਿੱਲੀ ਇੰਦਰਾ ਗਾਂਧੀ ਨੇਸ਼ਨਲ ਏਅਰਪੋਰਟ ਤੇ 9 ਬੱਸਾਂ ਦਿੱਲੀ ਬੱਸ ਸਟੈਂਡ ਲਈ ਰਵਾਨਾ ਹੋ ਰਹੀਆਂ ਹਨ। ਨਵੀਆਂ ਵਾਲਵੋ ਬੱਸਾਂ ਸਵੇਰੇ 11 ਵਜੇ ਤੇ ਰਾਤੀ 11 ਵਜੇ ਬੱਸ ਸਟੈਂਡ ਦੇ ਅੰਦਰ 20 ਨੰਬਰ ਕਾਉਂਟਰ ਤੋਂ  ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ। ਇਸਤੋਂ ਇਲਾਵਾ ਸਵੇਰੇ 10.15 ਵਜੇ ਤੋਂ ਲੈ ਕੇ ਰਾਤ 11.45 ਵਜੇ ਦੇ ਵਿੱਚ ਕੁੱਲ 9 ਬੱਸਾਂ ਦਿੱਲੀ ਬੱਸ ਸਟੈਂਡ ਜਾਣਗੀਆਂ। ਦਿੱਲੀ ਏੇਅਰਪੋਰਟ ਲਈ ਪਰ ਯਾਤਰੀ 890 ਰੁਪਏ ਤੇ ਬੱਸ ਸਟੈਂਡ ਲਈ 755 ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਇਸ ਬਾਰੇ ਦੱਸਦੇ ਹੋਏ ਬੱਸ ਸਟੈਂਡ ਜੀਐਮ ਹਰਜਿੰਦਰ ਸਿੰਘ ਮਿਨਹਾਸ  ਤੇ ਡਿਊਟੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ ਵੱਲੋਂ ਨਵੀਆਂ ਸ਼ੁਰੂ ਕੀਤੀਆਂ ਬੱਸਾਂ ਦੀ ਸਰਵਿਸ ਵਿੱਚ ਯਾਤਰੀਆਂ ਨੂੰ ਕਿਸੇ ਕਿਸਮ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਦਿੱਲੀ ਏਅਰਪੋਰਟ ਤੋਂ ਸਵੇਰੇ 10 ਵਜੇ ਤੇ 11.30 ਵਜੇ ਰਾਤ ਨੂੰ ਜਲੰਧਰ ਲਈ ਬੱਸਾਂ ਚੱਲਣਗੀਆਂ ਤੇ 7 ਘੰਟੇ ਦਾ ਸਫਰ ਤਹਿ ਕਰਕੇ ਯਾਤਰੀਆਂ ਨੂੰ ਬੱਸ ਸਟੈਂਡ ਵਿੱਚ ਪਹੁੰਚਾਉਣਗੀਆਂ।
– ਇਕ ਕਰੋੜ ਦੀ ਲਾਗਤ ਵਾਲੀ ਵਾਲਵੋ ਬੱਸ ਹਰ ਸੁਵਿਧਾ ਨਾਲ ਲੈਸ
ਪੰਜਾਬ ਰੋਡਵੇਜ ਵੱਲੋਂ ਸ਼ਾਮਿਲ ਕੀਤੀਆ ਨਵੀਆਂ ਵਾਲਵੋ ਬੱਸਾਂ ਦੀ ਕੀਮਤ 1 ਕਰੋੜ ਦੱਸੀ ਜਾ ਰਹੀ ਹੈ। ਜਿਸ ਵਿੱਚ ਕੁੱਲ 43 ਯਾਤਰੀਆਂ ਦੇ ਬੈਠਣ ਦੀ ਕੈਪੇਸਟੀ ਰੱਖੀ ਗਈ ਹੈ। ਜੋ 400 ਕਿਲੋਮੀਟਰ ਦਿੱਲੀ ਏਅਰਪੋਰਟ ਦਾ ਸਫਰ 7 ਘੰਟੇ ਵਿੱਚ ਤਹਿ ਕਰਨਗੀਆਂ। ਹਰ ਸੀਟ ਦੇ ਕੋਲ ਇਕ ਫੋਨ ਚਾਰਜਰ ਪਲੱਗ ਦਿੱਤਾ ਗਿਆ ਹੈ। ਮਨੋਰੰਜਨ ਲਈ ਐਲਈਡੀ। ਯਾਤਰੀ ਸੀਟ ਨੂੰ ਆਪਣੇ ਆਰਾਮ ਅਨੂਸਾਰ ਐਡਜਸਟ ਵੀ ਕਰ ਸਕਦੇ ਹਨ।

LEAVE A REPLY