sports-news-300x150ਮੀਰਪੁਰ: ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਮਿਲ ਰਹੀਆਂ ਪਿੱਚਾਂ ਨੂੰ ਵਿਸ਼ਵ ਕੱਪ ਦੀ ਤਿਆਰੀ ਲਈ ਆਦਰਸ਼ ਨਹੀਂ ਦੱਸਣ ਦੇ ਬਿਆਨ ‘ਤੇ ਭਾਰਤੀ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅਸਹਿਮਤੀ ਪ੍ਰਗਟਾਈ ਹੈ। ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਧੋਨੀ ਨੇ ਪਿੱਚਾਂ ਬਾਰੇ ਕਿਹਾ ਸੀ ਕਿ ਇਹ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਦਰਸ਼ ਨਹੀਂ ਹੈ। ਪਾਕਿਸਤਾਨ ਦੀ ਟੀਮ ਇਸ ਮੈਚ ‘ਚ 83 ਦੌੜਾਂ ‘ਤੇ ਢੇਰ ਹੋ ਗਈ ਸੀ ਤੇ ਭਾਰਤ ਨੇ ਟੀਚਾ ਹਾਸਲ ਕਰਨ ਲਈ 5 ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਦੀਆਂ ਸ਼ੁਰੂਆਤੀ 3 ਵਿਕਟਾਂ ਤਾਂ 8 ਦੌੜਾਂ ‘ਤੇ ਹੀ ਡਿੱਗ ਗਈਆਂ ਸਨ। ਅਸ਼ਵਿਨ ਨੇ ਸ਼੍ਰੀਲੰਕਾ ਖਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਪਹਿਲਾਂ ਕਿਹਾ, ‘ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਹਾਲਾਤ ਨੂੰ ਬਿਹਤਰ ਜਾਣੋਂ। ਇਹ ਜ਼ਰੂਰੀ ਹੈ ਕਿ ਤੁਸੀਂ ਸਮਝੋ ਕਿ ਗੇਂਦ ਅਜਿਹੀ ਪਿੱਚਾਂ ‘ਤੇ ਜ਼ਿਆਦਾ ਸਪਿਨ ਨਹੀਂ ਹੋਵੋਗੀ। ਜਦੋਂ ਅਸੀਂ ਹਾਲਾਤ ਸਮਝ ਰਹੇ ਹੁੰਦੇ ਹਾਂ ਤਾਂ ਫ਼ਿਰ ਸਾਨੂੰ ਵਿਕਟਾਂ ਕੱਢਣ ਦੀ ਬਜਾਏ ਸਟੀਕ ਲੈਂਥ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।
ਟੀ-20 ਫ਼ਾਰਮੈਟ ‘ਚ ਦਬਾਅ ਹੀ ਕਿਸੇ ਗੇਂਦਬਾਜ ਨੂੰ ਵਿਕਟਾਂ ਦਿਵਾਉਂਦਾ ਹੈ, ਕਿਉਂਕਿ ਗੇਂਦਬਾਜ਼ੀ ਕਲਾ ਨਾਲ ਕੋਈ ਖਾਸ ਫ਼ਾਇਦਾ ਨਹੀਂ ਹੁੰਦਾ। ਮੈਂ ਹਮੇਸ਼ਾ ਆਪਣੀ ਇਸ ਰਣਨੀਤੀ ਦੇ ਆਧਾਰ ‘ਤੇ ਗੇਂਦਬਾਜ਼ੀ ਕਰਦਾ ਹਾਂ।’

LEAVE A REPLY