flimy-duniya1ਬੰਗਾਲੀ ਫ਼ਿਲਮਾਂ ਦੀ ਸੁਪਰ ਸਟਾਰ ਸੰਪੂਰਨਾ ਲਹਿਰੀ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਨਾਲ ਵਿਆਹ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਕਸੌਲੀ ‘ਚ ਫ਼ਿਲਮ ‘ਅੰਤਰਲੀਨ’ ਦੀ ਸ਼ੂਟਿੰਗ ਦੌਰਾਨ ਉਸ ਨੇ ਸਲਮਾਨ ਖਾਨ ਨਾਲ ਵਿਆਹ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਲਮਾਨ ਖਾਨ ਤੋਂ ਇੰਨੀ ਕੁ ਪ੍ਰਭਾਵਿਤ ਹੈ ਕਿ ਮਨ ਹੀ ਮਨ ਉਨ੍ਹਾਂ ਨੂੰ ਆਪਣਾ ਪਤੀ ਮੰਨਦੀ ਹੈ। ਉਥੇ ਹੀ ਬਾਲੀਵੁੱਡ ਫ਼ਿਲਮਾਂ ਦੇ ਨਿਰਦੇਸ਼ਕ ਇਮਤਿਆਜ਼ ਅਲੀ ਉਸ ਦੇ ਡ੍ਰੀਮ ਨਿਰਦੇਸ਼ਕ ਹਨ, ਜਿਨ੍ਹਾਂ ਨਾਲ ਕੰਮ ਕਰਨ ਦੀ ਉਸ ਦੀ ਦਿਲੀ ਇੱਛਾ ਹੈ। ਹਾਲਾਂਕਿ ਹੁਣ ਤੱਕ ਉਹ 4 ਬੰਗਾਲੀ ਫ਼ਿਲਮਾਂ ‘ਚ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ।
ਮਾਰਚ ‘ਚ ਉਸ ਦੀਆਂ 3 ਹੋਰ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਨੇ ਫ਼ਿਲਮ ਇੰਡਸਟਰੀ ‘ਚ ਆ ਕੇ ਕੁਝ ਗੁਆਇਆ ਨਹੀਂ, ਸਗੋਂ ਬਹੁਤ ਕੁਝ ਹਾਸਲ ਕੀਤਾ ਹੈ। ਹਾਲਾਂਕਿ ਹੁਣ ਤੱਕ ਸੰਪੂਰਨਾ ਨੂੰ ਬਾਲੀਵੁੱਡ ਤੋਂ ਕਈ ਪੇਸ਼ਕਸ਼ ਨਹੀਂ ਮਿਲੀ ਪਰ ਉਹ ਬਾਲੀਵੁੱਡ ਦੇ ਦਬੰਗ ਨਾਲ ਫ਼ਿਲਮ ‘ਚ ਬਤੌਰ ਹੀਰੋਇਨ ਕੰਮ ਕਰਨਾ ਚਾਹੁੰਦੀ ਹੈ।

LEAVE A REPLY