sports-news-300x150ਮੀਰਪੁਰ: ਪਾਕਿਸਤਾਨ ਦੇ ਕੋਚ ਵਕਾਰ ਯੂਨੁਸ ਨੇ ਭਾਰਤ ਖਿਲਾਫ਼ ਮੁਹੰਮਦ ਆਮਿਰ ਦੇ ਪ੍ਰਦਸ਼ਨ ਨੂੰ ‘ਅਸਧਾਰਣ’ ਕਰਾਰ ਦਿੱਤਾ ਹੈ। ਇਸ ਦੇ ਨਾਲ ਉਸ ਨੇ ਇਹ ਵੀ ਕਿਹਾ ਕਿ ਸਪਾਟ ਫ਼ਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਇਸ ਤੇਜ਼ ਗੇਂਦਬਾਜ ਨੇ ਪਿਛਲੇ 5 ਸਾਲ ‘ਚ ਜੋ ਕੁਝ ਝੇਲਿਆ ਹੈ ਉਹ ਉਸ ਦੀ ਆਪਣੀ ਗਲਤੀ ਸੀ। ਇਸ ਦੇ ਲਈ ਕਿਸੇ ਨੂੰ ਅਫ਼ਸੋਸ ਨਹੀਂ ਕਰਣਾ ਚਾਹੀਦਾ।
ਵਕਾਰ ਨੇ ਆਮਿਰ ਬਾਰੇ ਕਿਹਾ, ‘ਆਮਿਰ ਇਕ ਬਿਹਤਰੀਨ ਖਿਡਾਰੀ ਹੈ ਅਤੇ ਹਰ ਮੈਚ ਦੇ ਨਾਲ ਉਸ ਦੇ ਇਰਾਦੇ ਹੋਰ ਮਜ਼ਬੂਤ ਹੋ ਰਹੇ ਹਨ। ਇਥੋਂ ਤਕ ਕਿ ਵਿਰਾਟ ਕੋਹਲੀ ਨੇ ਵੀ ਮੰਨਿਆ ਹੈ ਕਿ ਉਹ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਉਹ ਨੌਜਵਾਨ ਤੇਜ਼ ਗੇਂਦਬਾਜਾਂ ਲਈ ਪ੍ਰੇਰਨਾ ਹੈ। ਉਸ ਨੇ ਜਿਹੜੀ ਲਾਈਨ ਲੈਂਥ ਅਤੇ ਜਿਸ ਰਫ਼ਤਾਰ ਨਾਲ ਗੇਂਦਬਾਜੀ ਕਰਾਈ ਸੀ ਉਹ ਤਰੀਫ਼ ਦੇ ਕਾਬਲ ਸੀ।’ ਇਸ ਤੋਂ ਇਲਾਵਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਆਮਿਰ ਦੀ ਤਰੀਫ਼ ਕਰਦਿਆਂ ਕਿਹਾ ਸੀ ਉਸ ਦੀ ਲਾਈਨ ਲੈਂਥ ਕਾਫ਼ੀ ਸ਼ਾਨਦਾਰ ਸੀ।

LEAVE A REPLY