flimy-duniya1ਬੌਲੀਵੁੱਡ ‘ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਇਰਫ਼ਾਨ ਖਾਨ ਹਾਲੀਵੁੱਡ ‘ਚ ਇਕ ਦਹਾਕਾ ਪੂਰਾ ਕਰਨ ‘ਤੇ ਕਾਫ਼ੀ ਖੁਸ਼ ਹਨ। ਇਰਫ਼ਾਨ ਨੂੰ ਹਾਲੀਵੁੱਡ ‘ਚ ਆਇਆਂ ਇਕ ਦਹਾਕੇ ਤੋਂ ਉੱਪਰ ਸਮਾਂ ਹੋ ਗਿਆ ਹੈ। ਇਰਫ਼ਾਨ ਨੇ ਹਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 ‘ਚ ਆਈ ਆਸਿਫ਼ ਕਪਾਡੀਆ ਦੀ ਫ਼ਿਲਮ ‘ਦਿ ਵਾਰੀਅਰ’ ਨਾਲ ਕੀਤੀ ਸੀ। ਇਰਫ਼ਾਨ ਖਾਨ ਨੇ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ‘ਚ ਵੀ ਆਪਣੀ ਪਛਾਣ ਬਣਾ ਲਈ ਹੈ।
ਇਰਫ਼ਾਨ ਦਾ ਕਹਿਣੈ ਕਿ ਉਨ੍ਹਾਂ ਨੂੰ ਬਾਲੀਵੁੱਡ ਅਤੇ ਹਾਲੀਵੁੱਡ ਦੋਹਾਂ ਫ਼ਿਲਮ ਇੰਡਸਰੀਆਂ ‘ਚ ਕੰਮ ਕਰਨ ਦੀ ਖੁਸ਼ੀ ਹੈ। ਇਰਫ਼ਾਨ ਨੇ ਕਿਹਾ ਕਿ ਮੈਂ ਆਪਣੇ ਭਾਰਤੀ ਅਕਸ ਨੂੰ ਛੱਡ ਕੇ ਹਾਲੀਵੁੱਡ ‘ਚ ਨਵਾਂ ਤਜਰਬਾ ਕੀਤਾ, ਜਿਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਦੇ ਦੋ ਮੁਖ ਸਿਨੇਮਾ ਜਗਤ ਦਾ ਹਿੱਸਾ  ਬਣਨ ਲਈ ਖੁਸ਼ ਹਾਂ ਅਤੇ ਮੈਂ ਆਪਣੇ ਕੰਮ ਦੀ ਸਿਫ਼ਤ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ  ਚਾਹੁੰਦਾ ਹਾਂ। ਇਰਫ਼ਾਨ ਹਾਲੀਵੁੱਡ ਫ਼ਿਲਮ ‘ਇਨਫ਼ਰਨੋ’ ਵਿੱਚ ਹਾਲੀਵੁੱਡ ਅਦਾਕਾਰ ਟਾਮ ਹੈਂਕਸ ਨਾਲ ਨਜ਼ਰ ਆਉਣਗੇ।

LEAVE A REPLY