4ਨਵੀਂ ਦਿੱਲੀ :ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 50 ਹਜ਼ਾਰ ਕਰੋਡ਼ ਰੁਪਏ ਦੇ ਨਿਵੇਸ਼ ਨਾਲ ਰਾਸ਼ਟਰੀ ਰਾਜਮਾਰਗਾਂ ਉੱਤੇ ਸੁਰੱਖਿਅਤ ਅਤੇ ਬੇਰੋਕ ਯਾਤਰਾ ਯਕੀਨੀ ਬਣਾਉਣ ਲਈ ਪੁਲ-ਉਸਾਰੀ ਦੀ ਉਦੇਸ਼ਮੁਖੀ ਯੋਜਨਾ ‘ਸੇਤੂ ਭਾਰਤਮ’ ਦੀ ਸ਼ੁਰੂਆਤ ਕੀਤੀ।
ਯੋਜਨਾ ਅਧੀਨ ਸਾਰੇ ਰਾਸ਼ਟਰੀ ਰਾਜਮਾਰਗਾਂ ਨੂੰ ਸਾਲ 2019 ਤੱਕ ਰੇਲਵੇ ਕ੍ਰਾੱਸਿੰਗ ਰਹਿਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
”ਸੇਤੂ ਭਾਰਤਮ” ਯੋਜਨਾ ਵਿੱਚ 208 ਨਵੇਂ ਪੁਲਾਂ ਦੇ ਉੱਪਰ ਸਡ਼ਕ ਅਤੇ ਪੁਲਾਂ ਦੇ ਹੇਠਾਂ ਸਡ਼ਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਨਾਲ ਹੀ 1,500 ਪੁਲਾਂ ਨੂੰ ਚੌਡ਼ਾ, ਮੁਡ਼ ਸਥਾਪਤ ਕੀਤਾ ਅਤੇ ਬਦਲਿਆ ਜਾਵੇਗਾ।
ਇਸ ਮੌਕੇ ਉੱਤੇ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਵੱਡੀ ਤਬਦੀਲੀ ਕਰਨ ਦੀ ਆਸ ਰਖਦੀ ਹੈ। ਦੇਸ਼ ਦੇ ਵਿਕਾਸ ਲਈ ਵਧੀਆ ਬੁਨਿਆਦੀ ਢਾਂਚੇ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਡ਼ਕਾਂ ਦੀ ਜ਼ਰੂਰਤ ਉਵੇਂ ਹੀ ਹੈ, ਜਿਵੇਂ ਮਨੁੱਖੀ ਸਰੀਰ ਵਿੱਚ ਧਮਣੀਆਂ ਅਤੇ ਨਸਾਂ ਦੀ ਲੋਡ਼ ਹੁੰਦੀ ਹੈ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰੇਲਵੇ, ਸਿੰਜਾਈ ਅਤੇ ਡਿਜੀਟਲ ਕੁਨੈਕਟੀਵਿਟੀ ਆਦਿ ਖੇਤਰਾਂ ਵਿੱਚ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਵੀ ਦਿੱਤੀ।

LEAVE A REPLY