5ਚੰਡੀਗੜ੍ਹ : ਡਾਇਰੈਕਟ ਬੈਨੀਫਿਟ ਟਰਾਂਸਫਰ ਆਫ ਕੈਰੋਸੀਨ (ਡੀ.ਬੀ.ਟੀ.ਕੇ.) ਦੇ ਸਬੰਧ ਵਿਚ ਦਿੱੱਲੀ ਵਿਖੇ ਧਰਮਿੰਦਰ ਪ੍ਰਧਾਨ, ਕੇਂਦਰੀ ਰਾਜ ਮੰਤਰੀ (ਆਈ.ਸੀ.), ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀ ਪ੍ਰਧਾਨਗੀ ਵਿਚ ਕਾਨਫਰੰਸ ਹੋਈ ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸ਼ਮੂਲੀਅਤ ਕੀਤੀ। ਇਹਨਾਂ ਦੇ ਨਾਲ ਮਹਾਰਾਸ਼ਟਰ ਦੇ ਗਿਰੀਸ਼ ਬਾਲਾਚੰਦਰਾ ਬਾਪਤ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਵੀ ਖਾਸ ਤੌਰ ਹਾਜਰ ਹੋਏ।
ਇਹ ਕਾਨਫਰੰਸ ਵਿਸ਼ੇਸ਼ ਤੋਰ ਤੇ ਰਾਜਾਂ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ ਆਫ ਕੈਰੋਸੀਨ ਯੋਜਨਾ ਸਬੰਧੀ ਤਿਆਰੀਆਂ ਦੇ ਨਿਰੀਖਣ ਲਈ ਕੀਤੀ ਗਈ ਜਿਸ ਵਿਚ ਰਾਜ ਦੇ ਫੂਡ ਸਕੱਤਰ ਵੀ ਹਾਜਰ ਹੋਏ।
ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਕੈਰੋਂ ਨੇ ਦੱਸਿਆ ਕਿ ਪੰਜਾਬ ਦੇਸ਼ ਦੇ ਸਮੂਹ ਸੂਬਿਆਂ ਵਿਚੋਂ ਪਹਿਲਾ ਸੂਬਾ ਹੈ ਜਿਸ ਨੇ ਡਾਇਰੈਕਟ ਬੈਨੀਫਿਟ ਟਰਾਂਸਫਰ ਆਫ ਕੈਰੋਸੀਨ ਯੋਜਨਾ ਨੂੰ ਸੂਬੇ ਵਿਚ ਦਸੰਬਰ 2015 ਵਿਚ ਸ਼ੁਰੂ ਕੀਤਾ ਜਿਸ ਨੂੰ ਤਰਨਤਾਰਨ,ਪਠਾਨਕੋਟ ਅਤੇ ਮੋਹਾਲੀ ਜਿਲ੍ਹਿਆਂ ਵਿਚ ਲਾਗੂ ਕੀਤੀ ਗਈ। ਉਨ੍ਹਾਂ ਅੱਗੇ ਦੱੱਸਿਆ ਕਿ ਭਾਰਤ ਸਰਕਾਰ ਨੇ ਡੀ.ਬੀ.ਟੀ.ਕੇ. ਨੂੰ 9 ਰਾਜਾਂ ਦੇ 33 ਜਿਲ੍ਹਿਆਂ, ਪੰਜਾਬ, ਛਤੀਸਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਗੁਜਰਾਤ ਵਿਖੇ 1 ਅਪ੍ਰੈਲ 2016 ਵਿਚ ਵਿਸ਼ੇਸ਼ ਤੌਰ ਤੇ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿਰੰਤਰ ਲੋਕ ਹਿੱੱਤ ਲਈ ਨਿਰਮਿਤ ਯੋਜਨਾਵਾਂ ਦੁਆਰਾ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਕੰਮ ਕਰ ਰਹੀ ਹੈ ਤਾਂ ਜੋ ਲੋੜਵੰਦ ਨਾਗਰਿਕਾਂ ਨੂੰ ਉਹਨਾਂ ਦਾ ਹੱੱਕ ਦਿੱਤਾ ਜਾ ਸਕੇ।
ਖੁਰਾਕ ਮੰਤਰੀ ਪੰਜਾਬ ਨੇ ਇਸ ਕਾਨਫਰੰਸ ਵਿਚ ਡੀ.ਬੀ.ਟੀ.ਕੇ. ਯੋਜਨਾ ਸਬੰਧੀ ਰਾਜ ਪੱੱਧਰ ਤੇ ਕੀਤੀ ਗਈਆਂ ਤਿਆਰੀਆਂ ਦਾ ਬਿਊਰਾ ਵੀ ਪੇਸ਼ ਕੀਤਾ ਅਤੇ ਮਿੱੱਟੀ ਦਾ ਤੇਲ ਲੈਣ ਵਾਲੇ ਯੋਗ ਲਾਭਪਾਤਰੀਆਂ ਦਾ ਵੇਰਵਾ ਵੀ ਸਾਂਝਾ ਕੀਤਾ। ਉਨਾਂ ਵਲੋਂ ਦੱੱਸਿਆ ਗਿਆ ਕਿ ਇਸ ਯੋਜਨਾਵਾਂ ਦਾ ਲਾਭ ਦੇਣ ਲਈ ਸੂਬੇ ਵਿਚ 8 ਲੱਖ ਪਰਿਵਾਰ ਸਿੱੱਧੇ ਆਧਾਰ ਨਾਲ ਜੋੜੇ ਹਨ । ਇਸ ਪ੍ਰਸਤਾਵ ਦੀ ਕੇਂਦਰੀ ਰਾਜ ਮੰਤਰੀ (ਆਈ.ਸੀ.), ਪੈਟਰੋਲੀਅਮ ਅਤੇ ਕੁਦਰਤੀ ਗੈਸ ਨੇ ਸ਼ਾਲਾਘਾ ਕੀਤੀ । ਇਸ ਕਾਨਫਰੰਸ ਵਿਚ ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀ ਅਤੇ ਸੂਬਿਆ ਦੇ ਨੁਮਾਇੰਦੇ ਵੀ ਹਾਜਰ ਹੋਏ।

LEAVE A REPLY