2ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ (4 ਮਾਰਚ, 2016) ਜਾਮਨਗਰ, ਗੁਜਰਾਤ ‘ਚ ਭਾਰਤੀ ਹਵਾਈ ਫ਼ੌਜ ਦੀ 119 ਹੈਲੀਕਾੱਪਟਰ ਯੂਨਿਟ ਨੂੰ ਸਟੈਂਡਰਡ ਅਤੇ 28 ਇਕਵਿਪਮੈਂਟ ਡਿਪੂ ਨੂੰ ਕਲਰਜ਼ ਭੇਟ ਕੀਤੇ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਭਾਰਤੀ ਹਵਾਈ ਫ਼ੌਜ ਦੇਸ਼ ਦੇ ਅਸਮਾਨਾਂ ਦੀ ਰਾਖੀ ਕਰਨ ਅਤੇ ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਨੂੰ ਸੁਰੱਖਿਅਤ ਬਣਾਉਣ ਲਈ ਆਪਣੀ ਭੂਮਿਕਾ ਪੂਰੀ ਤਰ੍ਹਾਂ ਨਿਭਾਉਂਦੀ ਰਹੀ ਹੈ। ਇਸ ਨੇ ਕੁਦਰਤੀ ਆਫ਼ਤਾਂ ਦੌਰਾਨ ਵੀ ਆਮ ਨਾਗਰਿਕਾਂ ਨੂੰ ਸਹਾਇਤਾ ਪਹੁੰਚਾਈ ਹੈ। ਹਵਾਈ ਜੋਧਿਆਂ ਵੱਲੋਂ ਪ੍ਰਦਰਸ਼ਿਤ ਦ੍ਰਿਡ਼੍ਹ ਇਰਾਦਾ ਅਤੇ ਲਚਕਤਾ ਰਾਸ਼ਟਰ ਲਈ ਪ੍ਰੇਰਣਾ ਦੇ ਮਹਾਨ ਸਰੋਤ ਹਨ। ਪਿਛਲੇ ਸਮਿਆਂ ਦੌਰਾਨ ਅਨੇਕਾਂ ਵਾਰ ਕੁਦਰਤੀ ਆਫ਼ਤਾਂ ਮੌਕੇ ਭਾਰਤੀ ਹਵਾਈ ਫ਼ੌਜ ਵੱਲੋਂ ਨੇਪਰੇ ਚਾਡ਼੍ਹੇ ਗਏ ਵਿਸ਼ਾਲ ਰਾਹਤ ਕਾਰਜ ਹਾਲੇ ਵੀ ਸਾਡੇ ਚੇਤਿਆਂ ਵਿੱਚ ਉੱਕਰੇ ਹੋਏ ਹਨ। ਅਜਿਹੇ ਆੱਪਰੇਸ਼ਨਜ਼ ਇਸ ਦੇ ਬਹਾਦਰ ਹਵਾਈ ਜੋਧਿਆਂ ਦੇ ਹੌਸਲੇ ਅਤੇ ਦ੍ਰਿਡ਼੍ਹ ਇਰਾਦੇ ਦੀਆਂ ਜਗਮਗਾਉਂਦੀਆਂ ਮਿਸਾਲਾਂ ਹਨ। ਰਾਸ਼ਟਰ ਨੂੰ ਭਾਰਤੀ ਹਵਾਈ ਫ਼ੌਜ ਉੱਤੇ ਬਹੁਤ ਜ਼ਿਆਦਾ ਮਾਣ ਹੈ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਬਲੀਦਾਨ ਲਈ ਦੇਸ਼ ਇਨ੍ਹਾਂ ਹਵਾਈ ਜੋਧਿਆਂ ਦਾ ਸਦਾ ਰਿਣੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ ਸਮਾਨਤਾ ਲਈ ਪੂਰੀ ਦ੍ਰਿਡ਼੍ਹਤਾ ਨਾਲ ਪ੍ਰਤੀਬੱਧ ਹੈ; ਜਿਸ ਲਈ ਸਾਨੂੰ ਇੱਕ ਪ੍ਰਭਾਵਸ਼ਾਲੀ ਰਾਸ਼ਟਰ-ਵਿਰੋਧੀ ਤਾਕਤਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਰੋਕਣ ਵਾਸਤੇ ਇੱਕ ਮਜ਼ਬੂਤ ਰੱਖਿਆ ਬਲ ਦੀ ਜ਼ਰੂਰਤ ਹੈ। ਰਾਸ਼ਟਰ ਆਪਣੇ ਨਾਗਰਿਕਾਂ ਦੇ ਸਰਬਪੱਖੀ ਆਰਥਿਕ ਵਿਕਾਸ ਅਤੇ ਸਮਾਜਕ ਸਸ਼ੱਕਤੀਕਰਣ ਕਰਨ ਸਖ਼ਤ ਜਤਨ ਕਰ ਰਿਹਾ ਹੈ। ਪਰ ਨਾਲ ਹੀ ਅਸੀਂ ਓਨਾ ਹੀ ਧਿਆਨ ਆਪਣੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਸਮਰੱਥਾ-ਨਿਰਮਾਣ ਉੱਤੇ ਵੀ ਦੇ ਰਹੇ ਹਾਂ। ਸਾਡੇ ਹਥਿਆਰਬੰਦ ਬਲ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਕਰਨ ਤੇ ਦੇਸ਼ ਦੇ ਹਿਤਾਂ ਦੀ ਰਾਖੀ ਲਈ ਰਾਸ਼ਟਰ ਦੀ ਯੋਗਤਾ ਵਿੱਚ ਸਾਡਾ ਭਰੋਸਾ ਮਜ਼ਬੂਤ ਕਰਦੇ ਹਨ। ਹਵਾਈ ਜੋਧੇ, ਜੋ ਅੱਜ ਸਾਡੇ ਸਾਹਮਣੇ ਖਡ਼੍ਹੇ ਹਨ, ਤਨ-ਮਨ ਨਾਲ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਪੂਰੀ ਬਹਾਦਰੀ ਤੇ ਦ੍ਰਿਡ਼੍ਹਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਨ।

LEAVE A REPLY