1ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ 2007 ‘ਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਖਿਲਾਫ ਅਪਰਾਧਿਕ ਚਿੰਤਾਜਨਕ ਸਥਿਤੀ ‘ਚ ਵੱਧਦਾ ਜਾ ਰਿਹਾ ਹੈ। ਇਥੋਂ ਤੱਕ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਹਫਤੇ ਦੀ ਸ਼ੁਰੂਆਤ ‘ਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਇਸ ਸਥਿਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਤੇ ਇਸ ਨੂੰ ਲੋਕਾਂ ਵਿਚਾਲੇ ਗਲਤਫਹਿਮੀ ਕਰਾਰ ਦਿੱਤਾ ਸੀ।
ਇਸ ਲੜੀ ਹੇਠ ਚੰਨੀ ਨੇ ਆਰ.ਟੀ.ਆਈ ਵਰਕਰ ਡਾ. ਜਸਦੀਪਕ ਸਿੰਘ ਵੱਲੋਂ ਮੁੱਦੇ ‘ਤੇ ਜ਼ੋਰ ਦੇਣ ਲਈ ਅਤੇ ਬਾਦਲ ਦੀ ਸਰਕਾਰ ਦੇ ਸਮਾਜ ਦੇ ਦਲਿਤ ਤੇ ਲੋੜਵੰਦ ਵਰਗਾਂ ਖਿਲਾਫ ਹੋਣ ਕਾਰਨ ਅਲੋਚਨਾ ਨੂੰ ਸਾਬਤ ਕਰਦਿਆਂ ਪੰਜਾਬ ਸਟੇਟ ਸ਼ਡਯੂਲਡ ਕਾਸਟ ਕਮਿਸ਼ਨ ਕੋਲੋਂ ਹਾਸਿਲ ਕੀਤੇ ਅੰਕੜਿਆਂ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਆਪਣੇ ਦੋਸ਼ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਮਿਸ਼ਨ ਕੋਲ 2007 ‘ਚ ਪਹੁੰਚੀਆਂ ਸਿਰਫ 651 ਸ਼ਿਕਾਇਤਾਂ ਤੋਂ ਹੁਣ ਇਹ ਅੰਕੜਾ 12,834 ਨੂੰ ਪਹੁੰਚ ਚੁੱਕਾ ਹੈ ਅਤੇ ਇਨ੍ਹਾਂ ਸ਼ਿਕਾਇਤਾਂ ‘ਚ ਸੇਵਾਵਾਂ ਸਮੇਤ ਵੱਖ ਵੱਖ ਸ੍ਰੇਣੀਆਂ ਨਾਲ ਜੁੜੀਆਂ ਸ਼ਿਕਾਇਤਾਂ ਹਨ। ਇਸ ਤੋਂ ਵੀ ਗੰਭੀਰ ਗੱਲ ਇਸ ਸਰਕਾਰ ਦੌਰਾਨ ਦਲਿਤਾਂ ‘ਤੇ ਜ਼ਿਆਦਤੀਆਂ ਦਾ ਵੱਧਣਾ ਹੈ, ਜਿਹੜੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਰਾਜ ਨਹੀਂ ਸੇਵਾ ਦੀਆਂ ਗੱਲਾਂ ਕਰਦੀ ਹੈ। ਲੇਕਿਨ ਦਲਿਤਾਂ ‘ਤੇ ਹੋਣ ਵਾਲੇ ਅੱਤਿਆਚਾਰਾਂ ਸਬੰਧੀ ਸ਼ਿਕਾਇਤਾਂ 2007 ‘ਚ 473 ਦੇ ਮੁਕਾਬਲੇ 2015 ‘ਚ 7709 ਤੱਕ ਵੱਧ ਚੁੱਕੀਆਂ ਹਨ, ਜੋ ਲਗਭਗ 15 ਗੁਣਾਂ ਜ਼ਿਆਦਾ ਹੈ। ਇਸੇ ਤਰ੍ਹਾਂ, ਸੇਵਾਵਾਂ ਸਬੰਧੀ ਕਮਿਸ਼ਨ ਕੋਲ ਦਰਜ਼ ਹੋਣੀਆਂ ਸ਼ਿਕਾਇਤਾਂ ਇਨ੍ਹਾਂ ਅੱਠ ਸਾਲਾਂ ਦੌਰਾਨ 106 ਤੋਂ 1311 ਨੂੰ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ‘ਚੋਂ ਸਰਕਾਰ 768 ਸ਼ਿਕਾਇਤਾਂ ਨੂੰ ਹੀ ਸੁਲਝਾ ਪਾਈ ਹੈ, ਜਦਕਿ 543 ਹਾਲੇ ਤੱਕ ਲਟਕੀਆਂ ਹੋਈਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕਿਉਂ ਦਲਿਤਾਂ ਨੂੰ ਇੰਨੀ ਬੁਰੀ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਖੁਲਸਾ ਕੀਤਾ ਕਿ 2015 ਦੇ ਅੰਤ ‘ਚ 12,834 ਸ਼ਿਕਾਇਤਾਂ ‘ਚੋਂ ਸਿਰਫ 5456 ਦਾ ਫੈਸਲਾ ਆਇਆ ਹੈ। ਵਧੀਕੀਆਂ ਦੇ ਮਾਮਲੇ ‘ਚ 3714 ਸ਼ਿਕਾਇਤਾਂ ਦਾ ਹੱਲ ਨਿਕਲਿਆ ਹੈ, ਜਦਕਿ 3995 ਹਾਲੇ ਤੱਕ ਕਮਿਸ਼ਨ ਕੋਲ ਲਟਕੀਆਂ ਹੋਈਆਂ ਹਨ। ਕੁੱਲ ਮਿਲਾ ਕੇ ਅੱਜ ਤੱਕ 7378 ਸ਼ਿਕਾਇਤਾਂ ਪੈਂਡਿੰਗ ਹਨ।
ਚੰਨੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਿਕਾਇਤਾਂ ‘ਚ ਇੰਨਾ ਵਾਧਾ ਬਾਦਲ ਸਰਕਾਰ ਦੇ ਦਲਿਤ ਵਿਰੋਧੀ ਹੋਣ ਦਾ ਖੁਲਾਸਾ ਕਰਦਾ ਹੈ, ਜਿਹੜੇ ਪੰਜਾਬ ਦੀ ਅਬਾਦੀ ਦਾ 33 ਪ੍ਰਤੀਸ਼ਤ ਹਨ, ਜੋ ਦੇਸ਼ ਦੇ ਹੋਰਨਾਂ ਸੂਬਿਆਂ ਮੁਕਾਬਲੇ ਸੱਭ ਤੋਂ ਵੱਧ ਹੈ। ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਧੋਖਾ ਨਹੀਂ ਦੇਣਾ ਚਾਹੀਦਾ ਹੈ, ਜਿਹੜੀ ਸੱਚਾਈ ਹੁਣ ਸਾਹਮਣੇ ਆਉਣ ਲੱਗੀ ਹੈ।
ਚੰਨੀ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜੇ ਗ੍ਰਹਿ ਮੰਤਰੀ ਵੀ ਹਨ, ਨੂੰ ਦੱਸਣ ਲਈ ਕਿਹਾ ਹੈ ਕਿ ਦਲਿਤਾਂ ਖਿਲਾਫ ਵਧੀਕੀਆਂ ਦੇ 7709 ਮਾਮਲਿਆਂ ‘ਚੋਂ ਉਹ ਜਾਂ ਉਨ੍ਹਾਂ ਦੀ ਸਰਕਾਰ ਦੇ ਕਿੰਨੇ ਸੀਨੀਅਰ ਸਾਥੀ ਪੀੜਤਾਂ ਦੇ ਘਰ ਗੇ ਹਨ। ਇਹ ਬਾਦਲ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਅਤੇ ਇਨ੍ਹਾਂ ਨੂੰ ਇਹ ਅੰਕੜੇ ਵੀ ਆਪਣੀਆਂ ਪ੍ਰਾਪਤੀਆਂ ‘ਚ ਸ਼ਾਮਿਲ ਕਰਨੇ ਚਾਹੀਦੇ ਹਨ, ਜਿਹੜੀਆਂ ਉਨ੍ਹਾਂ ਨੇ ਕਾਰਪੋਰੇਟ ਸ਼ੈਲੀ ਇਕ ਸੱਤ ਸਿਤਾਰਾ ਹੋਟਲ ‘ਚ ਪੇਸ਼ ਕੀਤੀਆਂ ਸਨ। ਹਾਲੇ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ ਦੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਇਹ ਸਮਾਜ ਦਾ ਉਹ ਵਰਗ ਹੈ, ਜਿਹੜਾ ਪੁਲਿਸ ਜਾਂ ਕਮਿਸ਼ਨ ਨੂੰ ਸੰਪਰਕ ਵੀ ਨਹੀਂ ਕਰਦਾ। ਅਜਿਹੀਆਂ ਕਈ ਉਦਾਹਰਨਾਂ ਹਨ, ਜਿਨ੍ਹਾਂ ‘ਚ ਪੀੜਤ ਪਰਿਵਾਰਾਂ ‘ਤੇ ਸ੍ਰੋਮਣੀ ਅਕਾਲੀ ਦਲ ਦੇ ਗੁੰਡਿਆਂ ਤੇ ਇਥੋਂ ਕਿ ਪੁਲਿਸ ਨੇ ਵੀ ਗੁੰਡਿਆਂ ਨਾਲ ਸਮਝੌਤਾ ਕਰਨ ਲਈ ਦਬਾਅ ਬਣਾਇਆ ਹੈ। ਇਹ ਬਾਦਲ ਸਰਕਾਰ ਦਾ ਸੂਬੇ ‘ਚ ਗੁੰਡਾਰਾਜ ਹੈ। ਉਨ੍ਹਾਂ ਨੇ ਬਾਦਲ ਨੂੰ ਸੱਚਾਈ ਦਾ ਸਾਹਮਣਾ ਕਰਨ ਲਈ ਕਿਹਾ ਹੈ।

LEAVE A REPLY