5ਧੂਰੀ: ਸਮਾਜ ਸੇਵਾ ਦੇ ਖੇਤਰ ‘ਚ ਹਮੇਸ਼ਾ ਹੀ ਮੋਹਰੀ ਰਹਿਣ ਵਾਲੇ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗੂਰਕ ਕਰਨ ਵਾਲੇ ਇੰਡੀਅਨ ਐਸ਼ੋਸ਼ੀਏਸ਼ਨ ਆਫ਼ ਹੈਲਥ ਆਫ਼ ਫਿਟਨੈਸ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ਨੂੰ ਡਿਊਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਮੁੱਖ ਸਰਪ੍ਰਸਤ  ਅਤੇ ਕੌਮੀ ਟਰਾਂਸਪੋਰਟ ਮੰਤਰੀ ਨਿਤੀਨ ਗਡਕਰੀ, ਚੇਅਰਮੈਨ ਕਰੂਪੱਲਾ ਤਮੰਨੇ ਮੈਂਬਰ ਲੋਕ ਸਭਾ ਅਤੇ ਕੌਮੀ ਪ੍ਰਧਾਨ ਵਿਜੇ ਡਾਂਗਰੇ ਨੇ ਪੰਜਾਬ ਸੂਬੇ ਦਾ ਪ੍ਰਧਾਨ ਨਿਯੁਕਤ ਕਰਕੇ ਪੰਜਾਬ ‘ਚ ਟੀਮ ਬਣਾਉਣ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਪੰਨੀਵਾਲਾ ਨੇ ਫੈਡਰੇਸ਼ਨ ਦੇ ਕੌਮੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ  ਡਿਊਬਾਲ ਦੀ ਖੇਡ ਪ੍ਰਤੀ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿੰਨ੍ਹਾਂ ਵਿੱਚ ਕੌਮੀ ਕੋਚਾਂ ਵੱਲੋਂ ਖਿਡਾਰੀਆਂ ਨੂੰ ਟਰੇਨਿੰਗ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾਉਣ ਲਈ ਖਿਡਾਰੀਆਂ ਨੂੰ ਇੰਟਰਨੈਸ਼ਨਲ ਪੱਧਰ ਦੀਆਂ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇਗਾ। ਪੰਨੀਵਾਲਾ ਦੀ ਹੋਈ ਇਸ ਨਿਯੁਕਤੀ ਤੇ ਦਰਜਨਾਂ ਨੌਜਵਾਨ ਆਗੂਆਂ ਨੇ ਵਧਾਈ ਦਿੱਤੀ।

LEAVE A REPLY