7ਲਖਨਊ :  ਉੱਤਰ-ਪ੍ਰਦੇਸ਼ ਵਿਧਾਨਸਭਾ ‘ਚ ਅੱਜ ਜਵਾਹਰ ਲਾਲ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਮੁਖੀ ਕਨ੍ਹਈਆ ਕੁਮਾਰ ਜੀ ਭਾਰਤੀ ਜਨਤਾ ਨੌਜਵਾਨ ਮੋਰਚਾ ਦੇ ਬਦਾਯੂੰ ਜ਼ਿਲਾ ਮੁਖੀ ਵਲੋਂ ਜ਼ੁਬਾਨ ਕੱਟਣ ਦੀ ਧਮਕੀ ਦਾ ਮਾਮਲਾ ਉੱਠਿਆ। ਸਦਨ ‘ਚ ਆਗਰਾ ‘ਚ ਹੋਈ ਇਕ ਦਲਿਤ ਦੀ ਹੱਤਿਆ ਨੂੰ ਲੈ ਕੇ ਵੀ ਜ਼ੋਰਦਾਰ ਹੰਗਾਮਾ ਹੋਇਆ। ਮੁਖੀ ਵਿਰੋਧੀ ਦਲ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਬੀਤੀ 13 ਫਰਵਰੀ ਨੂੰ ਆਗਰਾ ‘ਚ ਦਲਿਤ ਸੱਤਯੇਂਦਰ ਕੁਮਾਰ ਦੀ ਹੱਤਿਆ ਦਾ ਮਾਮਲਾ ਚੁੱਕਿਆ ਅਤੇ ਉਸ ਦੇ ਪਰਿਵਾਰ ਨੂੰ 20 ਲੱਖ ਰੁਪਏ ਦੇਣ ਦੀ ਮੰਗ ਕੀਤੀ।
ਬਸਪਾ ਮੈਂਬਰਾਂ ਦਾ ਕਹਿਣਾ ਸੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਅਰੁਣ ਮਾਹੌਰ ਦੀ ਹੱਤਿਆ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਰਾਹਤ ਰਕਮ ਦੇ ਤੌਰ ‘ਤੇ ਦਿੱਤੇ ਗਏ ਹਨ ਪਰ ਇਕ ਹੋਰ ਦਲਿਤ ਸੱਤਯੇਂਦਰ ਜਾਟਲ ਦੇ ਪਰਿਵਾਰ ਨੂੰ ਸੂਬਾ ਸਰਕਾਰ ਨੇ ਅਜੇ ਤੱਕ ਇਕ ਪੈਸਾ ਵੀ ਨਹੀਂ ਦਿੱਤਾ ਹੈ। 5 ਮਿੰਟਾਂ ਤੱਕ ਸਦਨ ਮਾਹੌਲ ਕਾਫੀ ਗਰਮ ਰਿਹਾ। ਇਸ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਅਤੇ ਸੱਤਯੇਂਦਰ ਦੇ ਪਰਿਵਾਰ ਨੂੰ ਰਾਹਤ ਰਕਮ ਦੇਣ ਦੇ ਸੰਬੰਧ ‘ਚ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਵੀ ਦਿੱਤਾ।

LEAVE A REPLY