1ਨਵੀਂ ਦਿੱਲੀ : ਖੁਫੀਆ ਬਿਊਰੋ (ਆਈ. ਬੀ.) ਵਲੋਂ ਅੱਤਵਾਦੀ ਸੰਗਠਨਾਂ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 10 ਸ਼ੱਕੀ ਅੱਤਵਾਦੀ ਦੇ ਦਾਖਲ ਹੋਣ ਦੀ ਖੁਫੀਆ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਗੁਜਰਾਤ ਪੁਲਸ ਨੇ ਇਨ੍ਹਾਂ ਅੱਤਵਾਦੀਆਂ ‘ਚੋਂ ਕੁਝ ਦੇ ਦਿੱਲੀ ‘ਚ ਘੁਸਪੈਠ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਦਿੱਲੀ ਪੁਲਸ ਨੂੰ ਭੇਜੀ ਜਾਣਕਾਰੀ ‘ਚ ਗੁਜਰਾਤ ਪੁਲਸ ਨੇ ਰਾਜਧਾਨੀ ਦੇ ਭੀੜ-ਭਾੜ ਵਾਲੀਆਂ ਥਾਂਵਾਂ, ਬਜ਼ਾਰਾਂ ਅਤੇ ਧਾਰਮਿਕ ਥਾਂਵਾਂ ‘ਤੇ ਸੁਰੱਖਿਆ ਵਧਾਉਣ ਦੀ ਹਦਾਇਤ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਸੋਮਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਹੋਣ ਕਾਰਨ ਅੱਤਵਾਦੀ ਖਾਸ ਤੌਰ ‘ਤੇ ਧਾਰਮਿਕ ਥਾਂਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਗੁਜਰਾਤ ‘ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ ਮਿਲਦੇ ਹੀ ਰਾਸ਼ਟਰੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੀਆਂ ਦੋ ਟੀਮਾਂ ਉੱਥੇ ਭੇਜ ਦਿੱਤੀਆਂ ਗਈਆਂ ਹਨ। ਦਿੱਲੀ ਪੁਲਸ ਵਲੋਂ ਅੱਤਵਾਦੀਆਂ ਦੇ ਰਾਜਧਾਨੀ ਵਿਚ ਦਾਖਲ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਦਿੱਲੀ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

LEAVE A REPLY