3ਵਰਿੰਦਾਵਨ :  ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੀ ਐਤਵਾਰ ਨੂੰ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ, ਦਾਦੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪੜਦਾਦਾ ਜਵਾਹਰ ਲਾਲ ਨਹਿਰੂ ਨੇ ਕਦੇ ਦੇਸ਼ ਵਿਰੋਧੀਆਂ ਨਾਲ ਹਮਦਰਦੀ ਨਹੀਂ ਜਤਾਈ ਪਰ ਰਾਹੁਲ ਨੇ ਅਜਿਹੀਆਂ ਤਾਕਤਾਂ ਦਾ ਸਮਰਥਨ ਕਰਕੇ ਖੋਖਲੇ ਵਿਚਾਰਾਂ ਦਾ ਪਰਿਚੈ ਦਿੱਤਾ ਹੈ।
ਜੇਤਲੀ ਨੇ ਦੋਸ਼ ਲਾਇਆ ਕਿ ਕਮਿਊਨਿਸਟਾਂ ਨੇ ਸੰਵਿਧਾਨ ਬਣਨ ਤੋਂ ਲੈ ਕੇ ਚੀਨ ਦੇ ਹਮਲੇ ਤੱਕ ਦੇਸ਼ ਵਿਰੋਧੀ ਰਵੱਈਆ ਅਪਣਾਇਆ ਪਰ ਕਾਂਗਰਸ ਸਮੇਤ ਸਾਰੇ ਰਾਸ਼ਟਰਵਾਦੀ ਪਾਰਟੀਆਂ ਅਤੇ ਸੰਗਠਨ ਇਸ ਦੇ ਵਿਰੁੱਧ ਹਮੇਸ਼ਾ ਖੜ੍ਹੇ ਹੋਏ। ਉਨ੍ਹਾਂ ਕਿਹਾ, ”ਪਰ ਅੱਜ ਅਜੀਬ ਸਥਿਤੀ ਬਣੀ ਹੈ ਕੋਈ ਯਾਕੂਬ ਮੈਮਨ, ਤਾਂ ਕੋਈ ਅਫਜ਼ਲ ਗੁਰੂ ਦੀ ਯਾਦ ਵਿਚ ਪ੍ਰੋਗਰਾਮ ਕਰਨਾ ਚਾਹੁੰਦਾ ਹੈ। ਅਜਿਹਾ ਕਰਨ ਵਾਲਿਆਂ ‘ਚ ਇਕ ਛੋਟਾ ਵਰਗ ਜੇਹਾਦੀਆਂ ਦਾ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਇੱਥੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਦੋ ਦਿਨਾਂ ਰਾਸ਼ਟਰੀ ਸ਼ੈਸ਼ਨ ਦੇ ਸਮਾਪਨ ਭਾਸ਼ਣ ਵਿਚ ਕਿਹਾ ਕਿ ਜੇ. ਐਨ. ਯੂ. ‘ਚ ਦੇਸ਼ ਨੂੰ ਤੋੜਨ ਦੇ ਨਾਅਰੇ ਲੱਗੇ। ਇਹ ਬਦਕਿਸਮਤੀ ਹੈ ਕਿ ਅੱਜ ਤੱਕ ਮੁੱਖ ਧਾਰਾ ‘ਚ ਰਹੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਉੱਥੇ ਹਮਦਰਦੀ ਜ਼ਾਹਰ ਕਰਨ ਪਹੁੰਚ ਗਏ, ਜੋ ਇਕ ਵੈਚਾਰਿਕ ਖੋਖਲਾਪਣ ਸੀ।

LEAVE A REPLY