4ਲਾਹੌਰ :  ਪਾਕਿਸਤਾਨੀ ਸਰਕਾਰ ਨੇ ਭਾਰਤ ਨੂੰ ਮੁੰਬਈ ਹਮਲੇ ਮਾਮਲੇ ਵਿਚ 24 ਭਾਰਤੀ ਗਵਾਹਾਂ ਨੂੰ ਪਾਕਿਸਤਾਨ ਭੇਜਣ ਨੂੰ ਕਿਹਾ ਹੈ। ਪਾਕਿ ਨੇ ਕਿਹਾ ਕਿ ਭਾਰਤ ਮੁੰਬਈ ਹਮਲੇ ਦੀ ਸੁਣਵਾਈ ਕਰ ਰਹੀ ਅੱਤਵਾਦ ਵਿਰੋਧੀ ਅਦਾਲਤ ਦੇ ਸਾਹਮਣੇ ਬਿਆਨ ਦਰਜ ਕਰਵਾਉਣ ਲਈ ਇਹ ਗਵਾਹ ਪੇਸ਼ ਕੀਤੇ ਜਾਣ। ਇਸਤਗਾਸਾ ਪੱਖ ਦੇ ਪ੍ਰਮੁੱਖ ਚੌਧਰੀ ਅਜ਼ਹਰ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਸਥਿਤ ਅੱਤਵਾਦ ਰੋਧੀ ਅਦਾਲਤ ਇਸ ਮਾਮਲੇ ਵਿਚ ਪਹਿਲਾਂ ਹੀ ਸਾਰੇ ਪਾਕਿਸਤਾਨੀ ਗਵਾਹਾਂ ਦੇ ਬਿਆਨ ਰਿਕਾਰਡ ਕਰ ਚੁੱਕੀ ਹੈ। ਪਾਕਿਸਤਾਨ ਵਿਚ ਇਸ ਮਾਮਲੇ ਦੀ ਸੁਣਵਾਈ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ।
ਅਜ਼ਹਰ ਨੇ ਕਿਹਾ ਕਿ ਹੁਣ ਗੇਂਦ ਭਾਰਤ ਦੀ ਝੋਲੀ ਵਿਚ ਹੈ। ਭਾਰਤ ਸਰਕਾਰ ਨੂੰ ਮੁੰਬਈ ਹਮਲੇ ਮਾਮਲੇ ਦੇ ਸਾਰੇ ਗਵਾਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਪਾਕਿਸਤਾਨ ਭੇਜਣਾ ਚਾਹੀਦਾ ਹੈ ਤਾਂ ਜੋ ਸੁਣਵਾਈ ਅੱਗੇ ਵਧ ਸਕੇ। ਅਦਾਲਤ ਨੇ ਉਸ ਕਿਸ਼ਤੀ ਨੂੰ ਵੀ ਪਾਕਿਸਤਾਨ ਲਿਆਉਣ ਲਈ ਕਿਹਾ ਹੈ, ਜਿਸ ‘ਤੇ ਸਵਾਰ ਹੋ ਕੇ ਅਜ਼ਮਲ ਕਸਾਬ ਤੇ ਮੁੰਬਈ ਹਮਲੇ ਵਿਚ ਸ਼ਾਮਲ ਹੋਰ ਅੱਤਵਾਦੀ ਭਾਰਤ ਵਿਚ ਦਾਖਲ ਹੋਏ ਸਨ।

LEAVE A REPLY