3ਪਟਿਆਲਾ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੀ ਭਾਜਪਾ ਨਾਲ ਮਿਲੀਭੁਗਤ ਕਾਰਨ ਦੂਜਿਆਂ ਵੱਲੋਂ ਖੋਹੇ ਜਾ ਰਹੇ ਪਾਣੀਆਂ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਸੰਘਰਸ਼ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
ਇਸ ਲੜੀ ਹੇਠ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਘਨੌਰ ਵਿਖੇ ਅਯੋਜਿਤ ਇਕ ਰੈਲੀ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਜ਼ਲਦੀ ਹੀ ਪਾਣੀਆਂ ਨੂੰ ਬਚਾਉਣ ਖਾਤਿਰ ਮਾਰਚ ਦੀ ਤਰੀਕ ਐਲਾਨਣਗੇ ਅਤੇ ਉਨ੍ਹਾਂ ਨੂੰ ਤੁਹਾਡੇ ਸਮਰਥਨ ਦੀ ਲੋੜ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਜਾਣਨ ਤੇ ਦੂਜਿਆਂ ਨਾਲੋਂ ਵੱਧ ਇਸਦੇ ਹਿੱਤਾਂ ਵਾਸਤੇ ਕੰਮ ਕਰਨ ਦੇ ਦਾਅਵੇ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ‘ਚੋਂ ਇਕ ਕਿਸੇ ਨੂੰ ਵੀ ਚੁਣ ਲੈਣ ਅਤੇ ਉਹ (ਕੈਪਟਨ ਅਮਰਿੰਦਰ) ਉਨ੍ਹਾਂ ਖਿਲਾਫ ਉਸੇ ਹਲਕੇ ‘ਚ ਚੋਣ ਲੜਨਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਕਾਲੀਆਂ, ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਦਿਆਂ ਨਾ ਸਿਰਫ 9 ਸਾਲਾਂ ਦੌਰਾਨ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ, ਬਲਕਿ ਹੁਣ ਐਸ.ਵਾਈ.ਐਲ ਦੇ ਮੁੱਦੇ ‘ਤੇ ਹਰਿਆਣਾ ਦੇ ਹੱਕ ‘ਚ ਕੇਂਦਰ ਦਾ ਸਮਰਥਨ ਕਰਦਿਆਂ ਪੰਜਾਬੀਆਂ ਨੂੰ ਧੋਖਾ ਦੇਣ ਦਾ ਦੋਸ਼ ਵੀ ਲਗਾਇਆ।
ਉਨ੍ਹਾਂ ਨੇ ਬਾਦਲਾਂ ਨੂੰ ਕਿਹਾ ਕਿ ਤੁਹਾਡੇ ਵੱਲੋਂ ਬੀਤੇ 9 ਸਾਲਾਂ ਦੌਰਾਨ ਪੰਜਾਬੀਆਂ ਦੀ ਰੋਜ਼ੀ ਰੋਟੀ ਖੋਹ ਕੇ ਉਨ੍ਹਾਂ ਨੂੰ ਧੋਖਾ ਦਿੰਦਿਆਂ, ਲੁੱਟਦਿਆਂ ਤੇ ਖਸੁੱਟਦਿਆਂ ਅਤੇ ਪੰਜਾਬ ਨੂੰ ਦੀਵਾਲੀਆ ਬਣਾਉਂਦਿਆਂ ਨੌਜ਼ਵਾਨਾਂ ਨੂੰ ਨਸ਼ਿਆਂ ‘ਚ ਧਕੇਲਣਾ ਘੱਟ ਨਹੀਂ ਸੀ ਕਿ ਹੁਣ ਇਨ੍ਹਾਂ ਨੇ ਕੇਂਦਰ ਸਾਹਮਣੇ ਗੋਡੇ ਟੇਕ ਕੇ ਸਪੱਸ਼ਟ ਤੌਰ ‘ਤੇ ਪੰਜਾਬੀਆਂ ਦੀ ਪਿੱਠ ‘ਚ ਛੂਰਾ ਮਾਰਿਆ ਹੈ, ਜਿਸਨੇ ਐਸ.ਵਾਈ.ਐਲ ‘ਤੇ ਕੇਂਦਰ ਦਾ ਸਮਰਥਨ ਕੀਤਾ ਹੈ। ਜੋ ਇਹ ਕਿਸ ਲਈ, ਸਿਰਫ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਅਹੁਦੇ ਨੂੰ ਬਚਾਉਣ ਲਈ ਕਰ ਰਹੇ ਹਨ?
ਉਹ ਹੈਰਾਨ ਹਨ ਕਿ ਕਿਉਂ ਬਾਦਲ ਇੰਨੇ ਲਾਲਚੀ ਬਣ ਗਏ ਹਨ ਕਿ ਇਨ੍ਹਾਂ ਨੂੰ ਵਿਅਕਤੀਗਤ ਹਿੱਤਾਂ ਖਾਤਿਰ ਸੂਬੇ ਦੇ ਹਿੱਤਾਂ ਨੂੰ ਦਾਅ ‘ਤੇ ਲਗਾਉਣ ‘ਚ ਕੋਈ ਤਕਲੀਫ ਨਹੀਂ ਹੋ ਰਹੀ ਹੈ। ਜਿਨ੍ਹਾਂ ਕੋਲ ਹਜ਼ਾਰਾਂ ਕਰੋੜਾਂ ਰੁਪਏ ਦੀ ਦੋਲਤ ਹੋਣ ਤੋਂ ਇਲਾਵਾ ਪਰਿਵਾਰ ਦੇ ਨਜ਼ਦੀਕੀ ਸੱਤ ਮੈਂਬਰ ਮੰਤਰੀ ਹਨ, ਪਰ ਇਨ੍ਹਾਂ ਦੀ ਲਾਲਚ ਕਦੋਂ ਖਤਮ ਹੋਵੇਗੀ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਬਾਦਲ ਨੇ ਕੇਂਦਰ ਸਰਕਾਰ ਦੇ ਸੁਪਰੀਮ ਕੋਰਟ ‘ਚ ਪੰਜਾਬ ਖਿਲਾਫ ਪੱਖ ਦਾ ਵਿਰੋਧ ਨਹੀਂ ਕੀਤਾ। ਜਦਕਿ ਕੋਈ ਵੀ ਇਮਾਨਦਾਰ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲਾ ਲੀਡਰ ਇਸਦਾ ਜ਼ੋਰਦਾਰ ਵਿਰੋਧ ਕਰਦਾ ਤੇ ਸਰਕਾਰ ਤੋਂ ਬਾਹਰ ਆ ਜਾਂਦਾ। ਲੇਕਿਨ ਇਨ੍ਹਾਂ ਵੱਲੋਂ ਐਨ.ਡੀ.ਏ ਤੋਂ ਬਾਹਰ ਆਉਣ ਦੀ ਗੱਲ ਤਾਂ ਦੂਰ, ਇਹ ਰੋਸ ਵਜੋਂ ਇਕ ਸ਼ਬਦ ਵੀ ਨਹੀਂ ਬੋਲ ਸਕਦੇ। ਜਿਨ੍ਹਾਂ ਨੇ ਕੋਈ ਵਿਰੋਧ ਕੀਤੇ ਬਗੈਰ ਆਪਣੇ ਵਿਅਕਤੀਗਤ ਹਿੱਤਾਂ ਲਈ ਸਿਰੈਂਡਰ ਕਰ ਦਿੱਤਾ ਹੈ।
ਕੇਜਰੀਵਾਲ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਵਾਲ ਕੀਤੇ ਨੂੰ ਇਕ ਹਫਤਾ ਬੀਤਣ ਦੇ ਬਾਵਜੂਦ ਇਨ੍ਹਾਂ ਨੇ ਹਾਲੇ ਤੱਕ ਐਸ.ਵਾਈ.ਐਲ ਦੇ ਮੁੱਦੇ ‘ਤੇ ਆਪਣਾ ਪੱਖ ਸਾਫ ਨਹੀਂ ਕੀਤਾ। ਉਹ ਇਕ ਵਾਰ ਫਿਰ ਤੋਂ ਇਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਹਿੰਦੇ ਹਨ ਜਾਂ ਫਿਰ ਇਨ੍ਹਾਂ ਦੀ ਚੁੱਪੀ ਕੇਂਦਰ ਦੇ ਸਮਰਥਨ ‘ਚ ਮੰਨੀ ਜਾਵੇ, ਜਿਹੜੇ ਹਰਿਆਣਾ ਨਾਲ ਸਬੰਧਤ ਹਨ ਅਤੇ ਇਨ੍ਹਾਂ ਦਾ ਦਿੱਲ ਸਿਰਫ ਹਰਿਆਣਾ ਲਈ ਧੜਕੇਗਾ। ਇਸ ਦੌਰਾਨ ਕੇਜਰੀਵਾਲ ਨੇ ਆਪਣੇ ਘਰੇਲੂ ਸੂਬੇ ‘ਚ ਪੰਜਾਬੀਆਂ ਵਿਰੁੱਧ ਹੋਈ ਹਿੰਸਾ ਦੀ ਅਲੋਚਨਾ ਤੱਕ ਨਹੀਂ ਕੀਤੀ।

LEAVE A REPLY