9ਸੁਸ਼ਮਾ ਸਵਰਾਜ ਨੇ ਦਿੱਤੀ ਜਾਣਕਾਰੀ
ਓਮਾਨ :ਓਮਾਨ ਵਿੱਚ ਇੱਕ ਸਮੁੰਦਰੀ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਮਲਾਹਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਦਿੱਤੀ ਹੈ। ਘਟਨਾ ਓਮਾਨ ਦੇ ਅੱਲ-ਸਦਾ ਇਲਾਕੇ ਵਿੱਚ ਹੋਈ ਹੈ। ਮ੍ਰਿਤਕ ਦੀ ਪਛਾਣ ਮਹੇਸ਼ ਕੁਮਾਰ ਰਾਜਾਗੋਪਾਲ ਅਤੇ ਦੀਪੂ ਲਤਿਕਾ ਮੋਹਨ ਵਜੋਂ ਹੋਈ ਹੈ। ਘਟਨਾ ਵਿੱਚ ਤਿੰਨ ਵਿਅਕਤੀ ਜ਼ਖਮੀ ਵੀ ਹੋਏ ਜਿੰਨਾ ਨੂੰ ਓਮਾਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਨੁਸਾਰ ਓਮਾਨ ਸਥਿਤ ਭਾਰਤੀ ਐਬੰਸੀ ਨੇ ਸਥਿਤੀ ਉੱਤੇ ਨਜ਼ਰ ਰੱਖੀ ਹੋਈ ਹੈ।

LEAVE A REPLY