6ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦਾ ਆਗਾਜ਼ ਭਲਕੇ 8 ਮਾਰਚ ਤੋਂ ਹੋਣ ਜਾ ਰਿਹਾ ਹੈ। ਇਸ ਵਿਸ਼ਵ ਕੱਪ ਵਿਚ ਭਾਰਤ ਸਮੇਤ 16 ਟੀਮਾਂ ਹਿੱਸਾ ਲੈਣਗੀਆਂ। ਪਹਿਲਾ ਮੈਚ ਜ਼ਿੰਮਬਾਵੇ ਅਤੇ ਹੌਂਗਕੌਂਗ ਵਿਚਾਲੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3 ਵਜੇ ਨਾਗਪੁਰ ਵਿਖੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਦੂਸਰਾ ਮੈਚ ਸਕੌਟਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਸ਼ਾਮ 7:30 ਵਜੇ ਸ਼ੁਰੁ ਹੋਵੇਗਾ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 3 ਅਪ੍ਰੈਲ ਨੂੰ ਕੋਲਕਾਤਾ ਵਿਖੇ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲਾ ਏਸ਼ੀਆ ਕੱਪ ਬੰਗਲਾਦੇਸ਼ ਵਿਚ ਹੋਇਆ ਸੀ, ਪਰ ਇਸ ਵਾਰ ਇਹ ਟੂਰਨਾਮੈਂਟ ਭਾਰਤ ਵਿਚ ਹੋ ਰਿਹਾ ਹੈ। ਟੀ-20 ਵਿਸ਼ਵ ਕੱਪ ਲਈ ਭਾਰਤ ਵਿਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਥੇ ਕਈ ਅਹਿਮ ਮੁਕਾਬਲੇ ਦੇਖਣ ਨੂੰ ਮਿਲਣਗੇ।

LEAVE A REPLY