4ਨਵੀਂ ਦਿੱਲੀ : ਸ਼ਿਵਰਾਤਰੀ ਦਾ ਤਿਉਹਾਰ ਅੱਜ ਦੇਸ਼ ਭਰ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਸ਼ਿਵ ਮੰਦਿਰਾਂ ਦੀ ਬੜੇ ਸੁੰਦਰ ਢੰਗ ਨਾਲ ਸਜਾਵਟ ਕੀਤੀ ਗਈ ਸੀ। ਅੱਜ ਸਾਰਾ ਦਿਨ ਮੰਦਿਰਾਂ ਵਿਚ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਔਰਤਾਂ ਨੇ ਭਗਵਾਨ ਸ਼ੰਕਰ-ਪਾਰਵਤੀ ਦੀ ਆਰਤੀ ਉਤਾਰੀ ਅਤੇ ਪੂਜਾ ਅਰਚਨਾ ਕੀਤੀ।
ਦੂਸਰੇ ਪਾਸੇ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਅੱਜ ਸ਼ਿਵਰਾਤਰੀ ਮੌਕੇ ਸੁਰੱਖਿਆ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਆਈ.ਬੀ ਵਲੋਂ ਐਲਰਟ ਤੋਂ ਬਾਅਦ ਅੱਜ ਯੂ.ਪੀ, ਗੁਜਰਾਤ, ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਵਿਚ ਇਸ ਮੌਕੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

LEAVE A REPLY