Pakistan-vs-India-2012-2013-schedule-Fixture-and-Time-Tableਹਿਮਾਚਲ ਸਰਕਾਰ ਨੇ ਸੁਰੱਖਿਆ ਦੇਣ ਦਾ ਦਿੱਤਾ ਭਰੋਸਾ
ਨਵੀਂ ਦਿੱਲੀ : ਬੀਸੀਸੀਆਈ ਨੇ ਐਲਾਨ ਕੀਤਾ ਹੈ ਕਿ ਧਰਮਸ਼ਾਲਾ ਵਿੱਚ 19 ਮਾਰਚ ਨੂੰ ਹੋਣ ਵਾਲਾ ਭਾਰਤ- ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਕ੍ਰਿਕਟ ਮੈਚ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ। ਪਹਿਲਾਂ ਪਾਕਿਸਤਾਨੀ ਟੀਮ ਦੇ ਧਰਮਸ਼ਾਲਾ ਵਿੱਚ ਆਉਣ ‘ਤੇ ਵਿਰੋਧ ਕੀਤਾ ਜਾ ਰਿਹਾ ਸੀ। ਸੂਬਾ ਸਰਕਾਰ ਨੇ ਵੀ ਸੁਰੱਖਿਆ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ। ਹੁਣ ਹਿਮਾਚਲ ਸਰਕਾਰ ਨੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੈਚ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਦੀ ਜਾਂਚ ਕਰਨ ਲਈ ਪਾਕਿਸਤਾਨ ਤੋਂ ਇੱਕ ਟੀਮ ਵੀ ਆਈ। ਹੁਣ ਵਿੱਚ ਫੈਸਲਾ ਹੋਇਆ ਹੈ ਕਿ ਮੈਚ 19 ਮਾਰਚ ਨੂੰ ਧਰਮਸ਼ਾਲਾ ਵਿਚ ਹੀ ਹੋਵੇਗਾ। ਜੰਮੂ ਅਤੇ ਪਠਾਨਕੋਟ ‘ਚ ਅੱਤਵਾਦੀ ਹਮਲਿਆਂ ਵਿੱਚ ਸ਼ਹੀਦ ਹੋਏ ਕੁੱਝ ਫੌਜੀ ਜਵਾਨ ਹਿਮਾਚਲ ਦੇ ਵੀ ਸਨ। ਜਿਸ ਨੂੰ ਲੈ ਕੇ ਪਾਕਿਸਤਾਨੀ ਟੀਮ ਦੇ ਧਰਮਸ਼ਾਲਾ ਵਿਚ ਖੇਡੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ।

LEAVE A REPLY