captਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਨਿਰਮਾਣ ਕਰਨ ਅਤੇ ਨਾਨ ਰਿਪੇਰੀਅਨ ਸੂਬਿਆਂ ਨਾਲ ਪੰਜਾਬ ਦੇ ਪਾਣੀਆਂ ਨੂੰ ਸਾਂਝਾ ਕਰਨ ਸਬੰਧੀ ਆਪਣੇ ਸਖ਼ਤ ਸਟੈਂਡ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸ਼ੁਰੂਆਤ ਤੋਂ ਐਸ.ਵਾਈ.ਐਲ ਦਾ ਵਿਰੋਧ ਕਰ ਰਹੇ ਹਨ ਤੇ ਹੁਣ ਵੀ ਕਰ ਰਹੇ ਹਨ।
ਉਨ੍ਹਾਂ ਨੇ ਸੰਗਰੂਰ ਤੋਂ ਮੈਂਬਰ ਲੋਕ ਸਭਾ ਭਗਵੰਤ ਮਾਨ ‘ਤੇ ਵੀ ਕਾਂਗਰਸ ‘ਤੇ ਐਸ.ਵਾਈ.ਐਲ ਉਪਰ ਸਿਆਸਤ ਕਰਨ ਦਾ ਦੋਸ਼ ਲਗਾਉਣ ਲਈ ਚੁਟਕੀ ਲਈ। ਉਨ੍ਹਾਂ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਭਗਵੰਤ ਮਾਨ ਨੂੰ ਇਸ ਮੁੱਦੇ ਦੀ ਗੰਭੀਰਤਾ ਬਾਰੇ ਕੋਈ ਅੰਦਾਜਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਸੱਭ ਕਿਹਾ ਹੈ। ਅਜਿਹੇ ‘ਚ ਜੇ ਐਸ.ਵਾਈ.ਐਲ ਇੰਨ੍ਹਾਂ ਦੀ ਨੁਮਾਇੰਦਗੀ ਵਾਲੇ ਖੇਤਰ ਸੰਗਰੂਰ ‘ਚ ਬਣੀ ਹੁੰਦੀ, ਤਾਂ ਫਿਰ ਸ਼ਾਇਦ ਇਨ੍ਹਾਂ ਨੂੰ ਸਮੱਸਿਆ ਦੀ ਗੰਭੀਰਤਾ ਦਾ ਪਤਾ ਚੱਲਦਾ।
ਇਸ ਲੜੀ ਹੇਠ ਆਮ ਆਦਮੀ ਪਾਰਟੀ ਵੱਲੋਂ ਉਕਤ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਦੀ ਅਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਐਸ.ਵਾਈ.ਐਲ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ, ਜਦੋਂ ਇਸਦਾ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1982 ‘ਚ ਨੀਂਹ ਪੱਥਰ ਰੱਖਿਆ ਸੀ ਅਤੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਕਦੇ ਵੀ ਮੁਮਕਿਨ ਨਹੀਂ ਹੋ ਪਾਏਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਸਾਬਤ ਕਰਨ ਲਈ ਮੈਨੂੰ ਬਾਹਰੀ ਵਿਅਕਤੀਆਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਂਦਿਆਂ ਸਾਰੇ ਪਾਣੀ ਦੀ ਵੰਡ ਸਬੰਧੀ ਐਗਰੀਮੇਂਟਾਂ ਨੂੰ ਤੋੜਿਆ ਸੀ।
ਇਸ ਲੜੀ ਹੇਠ ਝੂਠ ਫੈਲ੍ਹਾਉਣਾ ਅਤੇ ਪੰਜਾਬ ਪ੍ਰਤੀ ਮੇਰੀ ਵਚਨਬੱਧਤਾ ‘ਤੇ ਸਵਾਲ ਕਰਨ ਦੀ ਬਜਾਏ ਬੇਹਤਰ ਹੋਵੇਗਾ ਕਿ ਇਹ ਪੰਜਾਬੀਆਂ ਪ੍ਰਤੀ ਆਪਣੀ ਭਰੋਸੇਮੰਦੀ ਨੂੰ ਸਾਬਤ ਕਰਨ। ਜੇ ਕੋਈ ਸੋਚਦਾ ਹੈ ਕਿ ਪੰਜਾਬੀ ਦੇ ਹਿੱਤਾਂ ਦੀ ਰਾਖੀ ਦੇ ਮਾਮਲੇ ‘ਚ ਉਹ ਮੇਰੀ ਭਰੋਸੇਮੰਦੀ ‘ਤੇ ਸਵਾਲ ਕਰਦਾ ਸਕਦਾ ਹੈ, ਤਾਂ ਇਹ ਉਸਦੀ ਵੱਡੀ ਗਲਤੀ ਹੈ।
ਇਸ ਲੜੀ ਹੇਠ ਕਿਉਂਕਿ ਮੈਂ ਸਮਾਰੋਹ ਮੌਕੇ ਸ਼ਾਮਿਲ ਸੀ, ਇਸਦਾ ਅਰਥ ਇਹ ਨਹੀਂ ਨਿਕਲਦਾ ਕਿ ਮੈਂ ਇਸਦੇ ਨਿਰਮਾਣ ਦਾ ਸਮਰਥਨ ਕੀਤਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਸ ਵੇਲੇ ਉਹ ਪਟਿਆਲਾ ਤੋਂ ਮੈਂਬਰ ਲੋਕ ਸਭਾ ਸਨ ਅਤੇ ਸ੍ਰੀਮਤੀ ਗਾਂਧੀ ਪ੍ਰਧਾਨ ਮੰਤਰੀ ਸਨ। ਸਾਡੇ ਇਤਿਹਾਸ ਤੇ ਪ੍ਰੋਟੋਕਾਲ ਮੁਤਾਬਿਕ ਮੈਂ ਉਥੇ ਮੌਜ਼ੂਦ ਰਹਿਣਾ ਚਾਹੀਦਾ ਸੀ। ਬਾਵਜੂਦ ਇਸਦੇ ਮੈਂ ਐਸ.ਵਾਈ.ਐਲ ਦੇ ਨਿਰਮਾਣ ‘ਤੇ ਸ੍ਰੀਮਤੀ ਗਾਂਧੀ ਨਾਲ ਅਸਹਿਮਤੀ ਪ੍ਰਗਟ ਕੀਤੀ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਉਸ ਵੇਲੇ ਸ੍ਰੀਮਤੀ ਗਾਂਧੀ ਨੂੰ ਕਿਹਾ ਸੀ ਕਿ ਐਸ.ਵਾਈ.ਐਲ ਰਾਜਪੁਰਾ, ਘਨੌਰ ਤੇ ਪਟਿਆਲਾ ਦੇ ਹਿੱਸਿਆਂ ਤੋਂ ਪਾਣੀ ਲੈ ਕੇ ਨਿਕਲ ਰਹੀ ਹੈ, ਪਰ ਇਨ੍ਹਾਂ ਇਲਾਕਿਆਂ ਨੂੰ ਇਸ ਤੋਂ ਪਾਣੀ ਨਹੀਂ ਮਿਲ ਪਾਏਗਾ, ਜਿਨ੍ਹਾਂ ਨੂੰ ਸਿੰਚਾਈ ਲਈ ਪਾਣੀ ਦੀ ਬਹੁਤ ਲੋੜ ਹੈ। ਇਹ ਪਿਆਸੇ ਲੋਕਾਂ ਨੂੰ ਪਾਣੀ ਦਾ ਜੱਗ ਫੜਾਉਂਦਿਆਂ ਉਨ੍ਹਾਂ ਨੂੰ ਪਾਣੀ ਨਾ ਪੀਣ ਦੀ ਹਿਦਾਇਤ ਦੇਣ ਸਮਾਨ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸਲਿਅਤ ‘ਚਸ੍ਰੀਮਤੀ ਗਾਂਧੀ ਦਾ ਸਵਾਗਤ ਕਰਦਿਆਂ ਅਖਬਾਰ ‘ਚ ਛੱਪੀ ਅਖਬਾਰ ਵੀ ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਨਹੀਂ ਜ਼ਾਰੀ ਕੀਤੀ ਗਈ ਸੀ। ਬਲਕਿ ਸੰਗਠਨ ‘ਚੋਂ ਕਿਸੇ ਹੋਰ ਨੇ ਖੁੱਲ੍ਹੇਆਮ ਸੰਦੇਸ਼ ਦਿੱਤਾ ਸੀ ਕਿ ਕਾਂਗਰਸ ਪਾਰਟੀ ਇਸਨੂੰ ਮਨਜ਼ੂਰੀ ਨਹੀਂ ਦਿੰਦੀ। ਲੇਕਿਨ ਅਸੀਂ ਇਸ ਕਾਰਨ ਸਮਾਰੋਹ ‘ਚ ਸ਼ਾਮਿਲ ਹੋਏ ਸੀ ਕਿਉਂਕਿ ਉਹ ਉਸ ਵੇਲੇ ਪ੍ਰਧਾਨ ਮੰਤਰੀ ਹੋਣ ਦੇ ਨਾਲ ਨਾਲ ਪਾਰਟੀ ਦੀ ਪ੍ਰਧਾਨ ਵੀ ਸਨ।

LEAVE A REPLY