vidhan sabhaਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੱਜ ਦਾ ਸੈਸ਼ਨ ਅੱਜ ਕੇਵਲ 25 ਮਿੰਟ ਹੀ ਚੱਲਿਆ। ਸ਼ਰਧਾਂਜਲੀਆਂ ਤੋਂ ਬਾਅਦ ਸਮਾਗਮ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।
ਅੱਜ ਪੰਜਾਬ ਵਿਧਾਨ ਸਭਾ ਵਿਚ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਵਿਛੜੇ ਨੇਤਾਵਾਂ ਅਤੇ ਮਹਾਨ ਸਖਸ਼ੀਅਤਾਂ ਨੂੰ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਅਤੇ ਵਿਛੜੀਆਂ ਸਖਸ਼ੀਅਤਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ।
ਇਸ ਮੌਕੇ ਜਿਹੜੀਆਂ ਵਿਛੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉਹਨਾਂ ਵਿਚ ਚੌਧਰੀ ਬਲਰਾਮ ਜਾਖੜ, ਸਾਬਕਾ ਲੋਕ ਸਭਾ ਸਪੀਕਰ, ਪੀ.ਏ ਸੰਗਮਾ, ਸਾਬਕਾ ਲੋਕ ਸਭਾ ਸਪੀਕਰ, ਜਨਰਲ ਓ.ਪੀ ਮਲਹੋਤਰਾ, ਸਾਬਕਾ ਰਾਜਪਾਲ ਪੰਜਾਬ, ਲੈਫ. ਜਨ. ਜੇ.ਐਫ.ਆਰ. ਜੈਕਬ, ਸਾਬਕਾ ਰਾਜਪਾਲ ਪੰਜਾਬ, ਹਰਨਾਮ ਦਾਸ ਜੌਹਰ, ਸਾਬਕਾ ਸਪੀਕਰ, ਰਣਜੀਤ ਸਿੰਘ ਬਲੀਆਂ ਸਾਬਕਾ ਰਾਜ ਮੰਤਰੀ, ਤ੍ਰਿਲੋਚਨ ਸਿੰਘ ਤੂੜ ਸਾਬਕਾ ਸੰਸਦ ਮੈਂਬਰ, ਕਾਮਰੇਡ ਗੁਰਨਾਮ ਸਿੰਘ ਸਾਬਕਾ ਵਿਧਾਇਕ, ਮਨਮੋਹਨ ਸਿੰਘ ਬਰਾੜ ਸਾਬਕਾ ਵਿਧਾਇਕ, ਸਵਿੰਦਰ ਕੌਰ ਕਾਹਲੋਂ ਪਤਨੀ ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ, ਨਰੇਸ਼ ਕੁਮਾਰ ਸਾਂਘੀ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸੀਮਾ ਸੁਰੱਖਿਆ ਬਲ ਦੇ ਨੌਂ ਬਹਾਦਰ ਸ਼ਹੀਦ, ਸੀਮਾ ਸੁਰੱਖਿਆ ਬਲ ਦੇ ਲਾਂਸ ਨਾਇਕ ਹਨੁਮਾਨਥੱਪਾ, ਸਿਆਚਿਨ ਬਹਾਦੁਰ ਜਵਾਨ, ਜਗਤ ਮਿੱਤਲ ਸੋਨੀ ਸ਼ਾਮਿਲ ਹਨ।
ਕਾਲੀਚਰਨ ਸੂਦ, ਗੰਡਾ ਸਿੰਘ, ਵਰਿਆਮ ਸਿੰਘ, ਪ੍ਰੇਮ ਸਿੰਘ, ਪ੍ਰੇਮ ਚੰਦ, ਜਗੀਰ ਸਿੰਘ, ਮੋਹਿੰਦਰ ਸਿੰਘ, ਮਾਧੋ ਸਿੰਘ, ਚੈਨ ਸਿੰਘ ਤੇ ਬਲਦੇਵ ਰਾਜ (ਸਾਰੇ ਸੁਤੰਤਰਤਾ ਸੈਨਾਨੀ) ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਇਲਾਵਾ ਹਿੰਦੀ ਦੇ ਪ੍ਰਸਿੱਧ ਲੇਖਕ ਮਹੀਪ ਸਿੰਘ, ਬ੍ਰਿਜ ਮੋਹਨ ਲਾਲ ਮੁੰਜਾਲ, ਹੀਰੋ ਮੋਟਰ ਕਾਰਪੋਰੇਸ਼ਨ ਲਿਮ. ਦੇ ਸੰਸਥਾਪਕ ਚੇਅਰਮੈਨ, ਪਠਾਨਕੋਟ ਏਅਰਬੇਸ ਦੇ ਬਹਾਦਰ ਸ਼ਹੀਦ ਅਫਸਰ, ਜਵਾਨ, ਬ੍ਰਿਜ ਬੇਦੀ ਉਦਯੋਗਪਤੀ, ਅਸ਼ਵਿਨ ਕੁਮਾਰ ਸਾਬਕਾ ਮਹਾਂਨਿਰਦੇਸ਼ਕ ਬੀ.ਐਸ.ਐਫ ਅਤੇ ਬ੍ਰਿਗੇਡੀਅਰ ਸੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।

LEAVE A REPLY