9 march 16 aਚੰਡੀਗੜ੍ਹ: ਕਾਂਗਰਸ ਪਾਰਟੀ ਰੋਸ ਪ੍ਰਗਟਾਉਂਦਿਆਂ ਅੱਜ ਪੰਜਾਬ ਵਿਧਾਨ ਸਭਾ ਦੀ ਬਿਜਨੇਸ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ‘ਚੋਂ ਬਾਹਰ ਆ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅਸੀਂ ਬਿਜਨੇਸ ਅਡਵਾਇਜ਼ਰੀ ਕਮੇਟੀ ਦੀ ਕਾਰਵਾਈ ਦੌਰਾਨ ਆਪਣੀ ਅਸਹਮਤੀ ਦਾ ਨੋਟ ਦਿੱਤਾ ਸੀ। ਅਸੀਂ ਮੰਗ ਕੀਤੀ ਸੀ ਕਿ ਸੈਸ਼ਨ ਨੂੰ ਹੋਰ ਦੋ ਦਿਨਾਂ ਲਈ ਵਧਾਇਆ ਜਾਵੇ ਜਾਂ ਮੀਟਿੰਗਾਂ ਨੂੰ ਵਧਾਇਆ ਜਾਵੇ, ਤਾਂ ਜੋ ਹਾਊਸ ‘ਚ ਮਹੱਤਵਪੂਰਨ ਮੁੱਦਿਆਂ ‘ਤੇ ਬਹਿਸ ਹੋ ਸਕੇ, ਲੇਕਿਨ ਇਸ ਬਾਰੇ ਮਾਨਯੋਗ ਸਪੀਕਰ ਵੱਲੋਂ ਕੋਈ ਭਰੋਸਾ ਨਾ ਦਿੱਤਾ ਗਿਆ। ਇਸ ਲੜੀ ਹੇਠ ਅਸੀਂ 13 ਮੁੱਖ ਮੁੱਦੇ ਰੱਖੇ ਸੀ, ਜਿਨ੍ਹਾਂ ‘ਤੇ ਚਰਚਾ ਕੀਤੀ ਜਾਣੀ ਜ਼ਰੂਰੀ ਹੈ। ਅਸੀਂ ਮੀਟਿੰਗ ‘ਚ ਇਹ ਵੀ ਮੰਗ ਰੱਖੀ ਕਿ ਮੈਂਬਰਾਂ ਤੋਂ ਸਵਾਲਾਂ ਲਈ ਬੈਲਟ ਹੋਣ ਵਾਲੇ ਕਾਂਗਰਸ ਪਾਰਟੀ ਦੇ ਇਕ ਨੁਮਾਇੰਦੇ ਨੂੰ ਮੌਜ਼ੂਦ ਰਹਿਣ ਦੀ ਇਜ਼ਾਜਤ ਦਿੱਤੀ ਜਾਵੇ। ਇਹ ਬੀਤੇ 9 ਸਾਲਾਂ ਦੌਰਾਨ ਨਹੀਂ ਹੋਇਆ ਹੈ। ਅਕਾਲੀ ਭਾਜਪਾ ਬਿਜਨੇਸ ਅਡਵਾਇਜ਼ਰੀ ਕਮੇਟੀ ‘ਚ ਵੀ ਬਹੁਮਤ ਦਾ ਦਿਖਾਵਾ ਕਰਕੇ ਲੋਕਤੰਤਰ ਦੀ ਅਵਾਜ਼ ਨੂੰ ਦਬਾਅ ਰਹੇ ਹਨ।
ਚੰਨੀ ਨੇ ਕਿਹਾ ਕਿ ਅਸੀਂ ਪਹਿਲਾਂ ਐਸ.ਵਾਈ.ਐਲ ਦੇ ਮੁੱਦੇ ‘ਤੇ ਵੀ ਕੰਮ ਰੋਕੂ ਪ੍ਰਸਤਾਅ ਲੈ ਕੇ ਆਉਂਦਾ ਸੀ, ਪਰ ਸਰਕਾਰ ਇਸੇ ਮੁੱਦੇ ‘ਤੇ ਸੰਕਲਪ ਲਿਆ ਰਹੀ ਹੈ, ਜੋ ਕਿ ਅਨੁਚਿਤ ਤੇ ਗੈਰ ਸਿਧਾਂਤਕ ਹੈ। ਮਾਨਯੋਗ ਸਪੀਕਰ ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਸਾਡੇ ਕੰਮ ਰੋਕੂ ਪ੍ਰਸਤਾਅ ਦਾ ਕੀ ਬਣਿਆ, ਜਿਹੜਾ ਦੋ ਦਿਨ ਪਹਿਲਾਂ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਬਜਟ ‘ਤੇ ਚਰਚਾ ਅਤੇ ਰਾਜਪਾਲ ਦੇ ਭਾਸ਼ਣ ਉਪਰ ਚਰਚਾ ‘ਤੇ ਹਿੱਸਾ ਲਵਾਂਗੇ।

LEAVE A REPLY