5ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਦੇ ਠੇਕੇਦਾਰਾਂ ਸੁਖਬੀਰ ਬਾਦਲ ਵੱਲੋਂ ਲਿਆਂਦੀ ਗਈ ਨਵੀਂ ਐਕਸਾਈਜ਼ ਪਾਲਿਸੀ ਖਿਲਾਫ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਨਵੀਂ ਸਰਕਾਰ ਇਸ ਨੂੰ ਰੱਦ ਕਰ ਦੇਵੇਗੀ। ਉਨ੍ਹਾਂ ਨੇ ਚੇਤਵਾਨੀ ਦਿੰਦਿਆਂ ਕਿਹਾ ਕਿ ਤੁਸੀਂ ਇਨ੍ਹਾਂ ਦੇ ਝਾਂਸੇ ‘ਚ ਨਾ ਆਓ, ਕਿਉਂਕਿ ਸਾਡੀ ਸਰਕਾਰ ਇਸਨੂੰ ਖਤਮ ਕਰ ਦੇਵੇਗੀ, ਜਿਹੜਾ ਪੰਜਾਬ ਦੇ ਖਜ਼ਾਨੇ ਦੀ ਕੁਲੈਕਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।
ਇਸ ਲੜੀ ਹੇਠ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਦੀਵਾਲੀਆ ਹੋ ਚੁੱਕੀ ਹੈ ਤੇ ਦੂਜੇ ਧਿਰ ਇਹ ਹੋਰ ਦੋ ਸਾਲਾਂ ਲਈ ਸੂਬੇ ਦੀ ਆਮਦਨ ਦੇ ਮੁੱਖ ਸਰੋਤ ਨੂੰ ਬੰਦ ਕਰਨ ਜਾ ਰਹੀ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਐਕਸਾਈਜ਼ ਤੇ ਟੈਕਸੇਸ਼ਨ ਮਹਿਕਮਾ ਵੀ ਸੰਭਾਲਣ ਵਾਲੇ ਸੁਖਬੀਰ ਨੇ ਆਪਣੇ ਕਾਰਜਕਾਲ ਦੇ ਆਖਿਰੀ ਸਾਲ ਇਕ ਸਾਲ ਦੀ ਬਜਾਏ ਤਿੰਨ ਸਾਲਾਂ ਲਈ ਸ਼ਰਾਬ ਦੇ ਲਾਇਸੈਂਸ ਜਾਰੀ ਕਰਨ ਦਾ ਪ੍ਰਸਤਾਅ ਬਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ ਨਾਸਮਝੀ ਹੈ, ਬਲਕਿ ਗੈਰ ਸਿਧਾਤਕ ਤੇ ਗੈਰ ਸੰਵਿਧਾਨਿਕ ਵੀ ਹੈ, ਕਿਉਂਕਿ ਪੰਜ ਸਾਲਾਂ ਲਈ ਕਾਰਜਕਾਲ ਸੰਭਾਲਣ ਵਾਲੀ ਸਰਕਾਰ ਅਜਿਹੀ ਪਾਲਿਸੀ ਨਹੀਂ ਬਣਾ ਸਕਦੀ, ਜਿਸ ਨਾਲ ਅਗਲੀ ਸਰਕਾਰ ‘ਤੇ ਦੋ ਸਾਲਾਂ ਲਈ ਗੰਭੀਰ ਵਿੱਤੀ ਰੁਕਾਵਟਾਂ ਲੱਗ ਜਾਣ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਪਾਲਿਸੀ ਨੂੰ ਖਤਮ ਕਰ ਦੇਵੇਗੀ ਅਤੇ ਜਿਹੜਾ ਵੀ ਇਸਨੂੰ ਅਪਣਾਏਗਾ, ਆਪਣੇ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਹਰ ਕੋਈ ਜਾਣਦਾ ਹੈ ਕਿ ਇਹ ਚੋਣ ਵਰ੍ਹਾ ਹੈ ਤੇ ਸੁਖਬੀਰ ਸਪੱਸ਼ਟ ਤੌਰ ‘ਤੇ ਆਪਣੀ ਜੇਬ੍ਹ ਭਰਨ ਲਈ ਐਕਸਾਈਜ਼ ਪਾਲਿਸੀ ਨੂੰ ਬਿਗਾੜ ਰਹੇ ਹਨ, ਜਿਹੜਾ ਪੈਸਾ ਸੂਬੇ ਦੇ ਖਜ਼ਾਨੇ ‘ਚ ਜਾਣਾ ਚਾਹੀਦਾ ਹੈ। ਲੇਕਿਨ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਸੁਖਬੀਰ ਸਚਮੁੱਝ ਸਮਝਦੇ ਹਨ ਕਿ ਨਵੀਂ ਪਾਲਿਸੀ ਸੂਬੇ ਦੇ ਹਿੱਤ ‘ਚ ਹੈ, ਜਿਹੜੀ ਹਾਲਾਂਕਿ ਨਹੀਂ ਹੈ, ਤਾਂ ਬੇਹਤਰ ਹੋਵੇਗਾ ਕਿ ਉਹ ਇੰਤਜ਼ਾਰ ਕਰਨ ਤੇ ਅਗਲੀ ਸਰਕਾਰ ਇਸ ‘ਤੇ ਫੈਸਲਾ ਲਵੇਗੀ।
ਲੇਕਿਨ ਇਹ ਸੂਬੇ ਨਾਲੋਂ ਉਨ੍ਹਾਂ ਦੇ ਵਿਅਕਤੀਗਤ ਹਿੱਤ ‘ਚ ਜ਼ਿਆਦਾ ਹੈ, ਜਿਸ ਕਾਰਨ ਸੁਖਬੀਰ ਨੇ ਇਹ ਪਾਲਿਸੀ ਬਣਾ ਕੇ ਚੋਣਾਂ ਦੌਰਾਨ ਪੈਸੇ ਇਕੱਠੇ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸਦਾ ਅਸਰ ਆਉਣ ਵਾਲੇ ਸਮੇਂ ‘ਚ ਸੂਬੇ ਦੇ ਖਜ਼ਾਨੇ ‘ਤੇ ਮੁੱਖ ਸਰੋਤ ‘ਤੇ ਪਵੇਗਾ।

LEAVE A REPLY