images-300x168ਗੁੜ ਖੂਨ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਦਾ ਹੈ। ਇਸ ਨੂੰ ਰੋਜ਼ਾਨਾ ਆਪਣੇ ਭੋਜਨ ‘ਚ ਸ਼ਾਮਲ ਕਰੋ।
ਪਾਚਨ ਕਿਰਿਆ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਗੁੜ ਖਾ ਕੇ ਦੂਰ ਕੀਤਾ ਜਾ ਸਕਦਾ ਹੈ।
ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਅਰਾਮ ਮਿਲਦਾ ਹੈ। ਜੇਕਰ ਰੋਜ਼ਾਨਾ ਗੁੜ ਦਾ ਇਕ ਛੋਟਾ ਟੁਕੜਾ ਅਦਰਕ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਜੋੜਾਂ ‘ਚ ਮਜ਼ਬੂਤੀ ਆਵੇਗੀ ਅਤੇ ਦਰਦ ਦੂਰ ਹੋਵੇਗਾ।
ਔਰਤਾਂ ਲਈ ਤਾਂ ਇਹ ਹੋਰ ਵੀ ਫ਼ਾਇਦੇਮੰਦ ਹੈ। ਮਾਹਵਾਰੀ ਦੇ ਦਿਨਾਂ ‘ਚ ਅਕਸਰ ਔਰਤਾਂ ਤੇਜ਼ ਦਰਦ ਸਹਿਣ ਕਰਦੀਆਂ ਹਨ ਪਰ ਗੁੜ ਦੇ ਸੇਵਨ ਨਾਲ ਇਸ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਮਾਹਵਾਰੀ ਸ਼ੁਰੂ ਹੋਣ ਤੋਂ 1 ਹਫ਼ਤਾ ਪਹਿਲਾਂ 1 ਚੱਮਚ ਗੁੜ ਦਾ ਰੋਜ਼ਾਨਾ ਸੇਵਨ ਕਰੋ।
ਇਸ ਨੂੰ ਖਾਣ ਨਾਲ ਚਮੜੀ ਮੁਲਾਇਮ ਅਤੇ ਸਿਹਤਮੰਦ ਬਣਦੀ ਹੈ। ਵਾਲ ਚਮਕਦਾਰ ਹੋ ਜਾਂਦੇ ਹਨ। ਨਾਲ ਹੀ ਮੁਹਾਸੇ ਵੀ ਠੀਕ ਹੋ ਜਾਂਦੇ ਹਨ।
ਗਰਭ ਅਵਸਥਾ ਦੌਰਾਨ ਅਕਸਰ ਔਰਤਾਂ ‘ਚ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਐਨੀਮੀਆ ਕਹਿੰਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਅਕਸਰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂਕਿ ਉਨ੍ਹਾਂ ਨੂੰ ਐਨੀਮੀਆ ਨਾ ਹੋਵੇ। ਐਨੀਮੀਆ ਹੋਣ ‘ਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜੋ ਮਾਂ ਅਤੇ ਬੱਚੇ ਲਈ ਕਾਫ਼ੀ ਘਾਤਕ ਸਿੱਧ ਹੋ ਸਕਦੀ ਹੈ।
ਥਕਾਵਟ ਹੋਣ ‘ਤੇ ਰੋਜ਼ਾਨਾ 3 ਚੱਮਚ ਗੁੜ ਦਿਨ ‘ਚ ਤਿੰਨ ਵਾਰ ਖਾਓ, ਫ਼ਿਰ ਦੇਖੋ ਥਕਾਵਟ ਕਿਵੇਂ ਛੂ-ਮੰਤਰ ਹੁੰਦੀ ਹੈ।
ਦਮੇ ਦੀ ਸਮੱਸਿਆ ‘ਚ ਗੁੜ ਅਤੇ ਕਾਲੇ ਤਿਲ ਦੇ ਲੱਡੂ ਬਣਾ ਕੇ ਖਾਣ ਨਾਲ ਵੀ ਲਾਭ ਮਿਲਦਾ ਹੈ।

LEAVE A REPLY