sports-news-300x150ਮੀਰਪੁਰ: ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਖਿਤਾਬ ਜਿੱਤਣ ਵਾਲੇ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੋਟੀ ਦੇ ਕ੍ਰਮ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਟੀਮ ਦੇ ਸਾਰੇ ਖਿਡਾਰੀਆਂ ਨੂੰ ਮੈਚ ਜੇਤੂ ਕਰਾਰ ਦਿੱਤਾ। ਭਾਰਤ ਨੇ ਐਤਵਾਰ ਨੂੰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਦੂਜੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਪਹਿਲੀ ਵਾਰ ਧੋਨੀ ਦੀ ਕਪਤਾਨੀ ‘ਚ 2010 ‘ਚ ਏਸ਼ੀਆ ਕੱਪ ਜਿੱਤਿਆ ਗਿਆ ਸੀ, ਪਰ ਉਦੋਂ ਇਹ ਟੂਰਨਾਮੈਂਟ 50 ਓਵਰਾਂ ਦਾ ਸੀ। ਪਹਿਲੀ ਵਾਰ ਇਹ ਟੂਰਨਾਮੈਂਟ ਟਵੰਟੀ-20 ਹੋਇਆ ਅਤੇ ਭਾਰਤ ਨੇ ਇਸ ‘ਚ ਬਾਜ਼ੀ ਮਾਰੀ।
ਏਸ਼ੀਆ ਕੱਪ ਦਾ ਚੈਂਪੀਅਨ ਬਣਨ ਤੋਂ ਬਾਅਦ ਧੋਨੀ ਨੇ ਕਿਹਾ ਕਿ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦਾ ਧੰਨਵਾਦ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਸ਼ਾਨਦਾਰ ਪਲੈਟਫ਼ਾਰਮ ਬਣਾ ਕੇ ਦਿੱਤਾ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ। ਹੁਣ ਚੰਗਾ ਲਗ ਰਿਹਾ ਹੈ ਕਿ ਅਸੀਂ ਟੀ-20 ਮੈਚ ਦੇ ਲਈ ਤਿਆਰ ਹਾਂ।
ਧੋਨੀ ਨੇ ਆਪਣੀ ਟੀਮ ਦੇ ਨੌਜਵਾਨ ਖਿਡਾਰੀ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੀ ਵੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਬੁਮਰਾਹ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਸ਼ਾਨਦਾਰ ਗੇਂਦਬਾਜ਼ ਹੈ। ਉਸ ਦੀ ਗੇਂਦਬਾਜ਼ੀ ‘ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਚੰਗੀ ਯਾਰਕਰ ਕਰਦਾ ਹੈ। ਜੇਕਰ ਤੁਹਾਨੂੰ ਯਾਰਕਰ ਨਹੀਂ ਆਉਂਦੀ ਤਾਂ ਗੇਂਦਾਬਜ਼ੀ ‘ਚ ਕਈ ਰਲੇਵੇਂ ਕਰਨੇ ਹੁੰਦੇ ਹਨ। ਬੁਮਰਾਹ ਨੂੰ ਉਸ ਦੇ ਅਲਗ ਐਕਸ਼ਨ ਦੀ ਵਜ੍ਹਾ ਨਾਲ ਮਦਦ ਮਿਲਦੀ ਹੈ। ਉਸ ਤੋਂ ਬਾਅਦ ਧੋਨੀ ਨੇ ਹਾਰਦਿਕ ਨੂੰ ਟੀਮ ਦੇ ਲਈ ਵੱਡਾ ਪੈਕੇਜ ਦੱਸਿਆ। ਭਾਰਤ ਨੇ ਬੰਗਲਾਦੇਸ਼ ਨੂੰ ਮੁਕਾਬਲੇ ‘ਚ ਵਰਖਾ ਦੇ ਖਲਲ ਦੀ ਵਜ੍ਹਾ ਨਾਲ 15 ਓਵਰ ‘ਚ ਪੰਜ ਵਿਕਟ ‘ਤੇ 120 ਦੌੜਾਂ ਦੇ ਸਕੋਰ ‘ਤੇ ਰੋਕਣ ਤੋਂ ਬਾਅਦ 13.5 ਓਵਰ ‘ਚ ਦੋ ਵਿਕਟ ‘ਤੇ 122 ਦੌੜਾਂ ਬਣਾ ਕੇ ਸ਼ਾਨਦਾਰ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ 1984, 1988, 1990-91, 1995 ਅਤੇ 2010 ‘ਚ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ।

LEAVE A REPLY