sports-news-300x150ਦੁਬਈ: ਮੀਰਪੁਰ ‘ਚ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚ ਗਈ। ਹੁਣ ਭਾਰਤੀ ਟੀਮ ਟੀ-20 ਵਿਸ਼ਵ ਕੱਪ ‘ਚ ਨੰਬਰ-1 ਟੀਮ ਦੇ ਰੂਪ ‘ਚ ਉਤਰੇਗੀ। ਭਾਰਤੀ ਟੀਮ ਨੇ ਕੱਲ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ। ਦੂਜੇ ਪਾਸੇ ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਦੂਜੇ ਟੀ-20 ਮੁਕਾਬਲੇ ‘ਚ ਹਰਾ ਕੇ ਸੀਰੀਜ਼ ‘ਚ ਵਾਪਸੀ ਕੀਤੀ ਅਤੇ ਹੁਣ ਇਸ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕੋਈ ਵੀ ਟੀਮ ਜਿੱਤੇ ਭਾਰਤੀ ਟੀਮ ਦੀ ਰੈਂਕਿੰਗ ‘ਤੇ ਕੋਈ ਫ਼ਰਕ ਨਹੀਂ ਪਵੇਗਾ। ਭਾਰਤੀ ਟੀਮ ਦੇ ਇਸ ਸਮੇਂ 127 ਅੰਕ ਹਨ ਅਤੇ ਉਹ 2012 ਦੀ ਚੈਂਪੀਅਨ ਵੈਸਟ ਇੰਡੀਜ਼ ਤੋਂ 9 ਅੰਕ ਅੱਗੇ ਹੈ। ਵੈਸਟ ਇੰਡੀਜ਼ ਅਤੇ ਦੱਖਣੀ ਅਫ਼ਰੀਕਾ ਦੋਹਾਂ ਦੇ 118 ਅੰਕ ਹਨ। ਨਿਊਜ਼ੀਲੈਂਡ 116 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਬਜ ਹੈ ਅਤੇ ਇੰਗਲੈਂਡ 5ਵੇਂ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਆਸਟਰੇਲੀਆ 6ਵੇਂ, ਪਾਕਿਸਤਾਨ 7ਵੇਂ ਅਤੇ ਸ਼੍ਰੀਲੰਕਾ 8ਵੇਂ ਨੰਬਰ ‘ਤੇ ਮੌਜੂਦ ਹੈ। ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਵਿਰਾਟ ਕੋਹਲੀ ਦੂਜੇ, ਰੋਹਿਤ ਸ਼ਰਮਾ 11ਵੇਂ, ਸੁਰੇਸ਼ ਰੈਨਾ 16ਵੇਂ, ਯੁਵਰਾਜ ਸਿੰਘ 22ਵੇਂ, ਮਹਿੰਦਰ ਸਿੰਘ ਧੋਨੀ 43ਵੇਂ ਅਤੇ ਸ਼ਿਖਰ ਧਵਨ 48ਵੇਂ ਨੰਬਰ ‘ਤੇ ਹਨ। ਵੈਸਟ ਇੰਡੀਜ਼ ਦੇ ਸੁਨੀਲ ਨਰੇਨ ਦੀ ਗੈਰ-ਮੌਜੂਦਗੀ ‘ਚ ਦੂਜੀ ਰੈਂਕਿੰਗ ਵਾਲੇ ਆਰ. ਅਸ਼ਵਿਨ ਟੂਰਨਾਮੈਂਟ ‘ਚ ਟੌਪ ਦੀ ਰੈਂਕਿੰਗ ਵਾਲੇ ਗੇਂਦਬਾਜ਼ ਹੋਣਗੇ। ਰਵਿੰਦਰ ਜਡੇਜਾ ਗੇਂਦਬਾਜ਼ਾਂ ਦੀ ਰੈਂਕਿੰਗ ‘ਚ 11ਵੇਂ, ਜਸਪ੍ਰੀਤ ਬੁਮਰਾਹ 27ਵੇਂ ਅਤੇ ਯੁਵਰਾਜ ਸਿੰਘ 43ਵੇਂ ਨੰਬਰ ‘ਤੇ ਮੌਜੂਦ ਹਨ।

LEAVE A REPLY