6ਮੁੰਬਈ :  ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਨੇ ਇਕ ਵਾਰ ਫਿਰ ਭੜਕਾਊ ਭਾਸ਼ਣ ਦਿੱਤਾ ਹੈ।  (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਆਪਣੇ ਵਰਕਰਾਂ ਨੂੰ ਗੈਰ-ਮਰਾਠੀ ਆਟੋਆਂ ਨੂੰ ਅੱਗ ਦੇ ਹਵਾਲੇ ਕਰ ਦੇਣ ਦਾ ਫਰਮਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਟੋ ਨੂੰ ਅੱਗ ਲਗਾਉਣ ਤੋਂ ਪਹਿਲਾਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇ।  ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਦਸਵੇਂ ਸਥਾਪਨਾ ਦਿਵਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਫਰਮਾਨ ਸੁਣਾਇਆ।  ਇਸ ਸਮੇਂ ਰਾਜ ਠਾਕਰੇ ਨੇ ਭਾਜਪਾ ‘ਤੇ ਸਿਆਸੀ ਹਮਲਾ ਕਰਦੇ ਹੋਏ ਆਟੋ ਪਰਮਿਟ ਵੰਡ ਮਾਮਲੇ ‘ਚ ਬੇਨਿਯਮੀਆਂ ਦਾ ਦੋਸ਼ ਲਗਾਇਆ। ਰਾਜ ਠਾਕਰੇ ਨੇ ਫੜਨਵੀਸ ਸਰਕਾਰ ‘ਤੇ ਦੋਸ਼ ਲਗਾਇਆ ਕਿ ਸਰਕਾਰ ਸੱਤ ਹਜ਼ਾਰ ਨਵੇਂ ਆਟੋ ਪਰਮਿਟ ਜਾਰੀ ਕਰਨ ਜਾ ਰਹੀ ਹੈ ਅਤੇ ਇਹ ਸਾਰੇ ਪਰਮਿਟ ਬਾਹਰੀ ਲੋਕਾਂ ਨੂੰ ਦਿੱਤੇ ਜਾਣ ਵਾਲੇ ਹਨ। ਉਨ੍ਹਾਂ ਕਿਹਾ ਇਹ ਪਰਮਿਟ ਮਰਾਠੀ ਨੌਜਵਾਨਾਂ ਨੂੰ ਮਿਲਣੇ ਚਾਹੀਦੇ ਹਨ। ਇਸ ਸਮੇਂ ਰਾਜ ਠਾਕਰੇ ਨੇ ਸ਼ਿਵ ਸੈਨਾ ‘ਤੇ ਵੀ ਮਰਾਠੀਆਂ ਦੇ ਨਾਲ ਝੂਠਾ ਲਗਾਅ ਰੱਖਣ ਦਾ ਦੋਸ਼ ਵੀ ਲਗਾਇਆ। ਦੱਸਣਯੋਗ ਹੈ ਕਿ ਸ਼ਿਵ ਸੈਨਾ ਦੇ ਨੇਤਾ ਅਤੇ ਆਵਾਜਾਈ ਮੰਤਰੀ ਦਿਵਾਕਰ ਰਾਓਟੇ ਨੇ ਹਾਲ ਹੀ ‘ਚ ਨਵੇਂ ਪਰਮਿਟ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

LEAVE A REPLY