sports-news-300x150ਨਵੀਂ ਦਿੱਲੀ:  ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ‘ਚ ਹੁਣ ਵੀ ਭਾਰਤੀ ਟੀਮ ਨੂੰ ਵਿਸ਼ਵ ਕੱਪ ਦਿਵਾਉਣ ਦੀ ਸਮਰਥਾ ਹੈ ਅਤੇ ਧੋਨੀ ਨੂੰ 2019 ਵਿਸ਼ਵ ਕੱਪ ਤਕ ਖੇਡਣਾ ਚਾਹੀਦਾ ਹੈ। ਸਹਿਵਾਗ ਨੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਕਿਹਾ, ‘ਧੋਨੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੇਰਾ ਮੰਨਣਾ ਹੈ ਕਿ ਧੋਨੀ ਨੂੰ 2019 ਵਿਸ਼ਵ ਕੱਪ ਤਕ ਖੇਡਦੇ ਰਹਿਣਾ ਚਾਹੀਦਾ ਹੈ। ਉਹ ਇੱਕੋ ਤਰ੍ਹਾਂ ਦੇ ਫ਼ਾਰਮੈਟ ਨਾਲ ਖੇਡਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਆਪਣੀ ਫ਼ਿਟਨੈਸ ਨੂੰ ਬਣਾਏ ਰੱਖਣ ਲਈ ਪੂਰਾ ਸਮਾਂ ਮਿਲੇਗਾ। ਮੈਨੂੰ ਲੱਗਦਾ ਹੈ ਕਿ ਉਹ ਆਉਣ ਵਾਲੇ 3-4 ਸਾਲ ਤਕ ਅੰਤਰਰਾਸ਼ਟਰੀ ਕ੍ਰਿਕਟ ਖੇਡ ਸਕਦੇ ਹਨ।’
ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਸਹਿਵਾਗ ਨੇ ਇਕ ਵਾਰ ਫ਼ਿਰ ਧੋਨੀ ਨਾਲ ਆਪਣੇ ਮਤਭੇਦਾਂ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਧੋਨੀ ਦੀ ਅਗਵਾਈ ਦੀ ਸਮਰਥਾ ਦੀ ਰੱਜ ਕੇ ਤਰੀਫ਼ ਕੀਤੀ। ਉਨ੍ਹਾਂ ਕਿਹਾ, ‘ਧੋਨੀ ਅਤੇ ਮੇਰੇ ‘ਚ ਕਿਸੇ ਵੀ ਤਰ੍ਹਾਂ ਦੇ ਕੋਈ ਮਤਭੇਦ ਨਹੀਂ ਹਨ।
ਇਹ ਸਭ ਕੁਝ ਲੋਕਾਂ ਦੇ ਦਿਮਾਗ ਦੀ ਉਪਜ ਸੀ। ਮੀਡੀਆ ਦਿਖਾਉਂਦਾ ਸੀ ਕਿ ਸਾਡੇ ਵਿਚਾਲੇ ਕੋਈ ਕੰਧ ਹੈ ਅਤੇ ਅਸੀਂ ਦੋਵੇਂ ਵੱਖ-ਵੱਖ ਰਸਤੇ ‘ਤੇ ਚੱਲ ਰਹੇ ਹਾਂ। ਗੱਲ ਭਾਵੇਂ ਇੰਗਲੈਂਡ ਦੌਰੇ ਦੀ ਹੋਵੇ ਜਾਂ ਆਸਟਰੇਲੀਆ ਦੌਰੇ ਦੀ, ਸਾਡੇ ‘ਚ ਅਜਿਹਾ ਕੁਝ ਨਹੀਂ ਸੀ।’
ਭਾਰਤੀ ਟੀਮ ਤੋਂ ਬਾਹਰ ਕੀਤੇ ਜਾਣ ਦੇ ਮੁੱਦੇ ‘ਤੇ ਸਹਿਵਾਗ ਨੇ ਕਿਹਾ, ‘ਕੋਈ ਵੀ ਖਿਡਾਰੀ ਪ੍ਰਦਰਸ਼ਨ ਦੇ ਦਮ ‘ਤੇ ਹੀ ਟੀਮ ‘ਚ ਰਹਿੰਦਾ ਹੈ।

LEAVE A REPLY