2ਨਵੀਂ ਦਿੱਲੀ :  ਮੰਨੇ-ਪ੍ਰਮੰਨੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਪਾਨ-ਮਸਾਲਾ ਦਾ ਪ੍ਰਚਾਰ ਕਰਨ ਲਈ ਕੇਜਰੀਵਾਲ ਸਰਕਾਰ ਨੇ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਸਰਕਾਰ ਦੇ ਐਡੀਸ਼ਨਲ ਸਿਹਤ ਡਾਇਰੈਕਟਰ ਐਸ. ਕੇ. ਅਰੋੜਾ ਵਲੋਂ ਜਾਰੀ ਇਹ ਨੋਟਿਸ ਅਜੇ ਦੇਵਗਨ ਦੇ ਪਾਨ ਮਸਾਲਾ ਦਾ  ਵਿਗਿਆਪਨ ਕਰਨ ਦੇ ਮਾਮਲੇ ਵਿਚ ਸਖਤ ਪਾਲਣ ਲਈ ਜਾਰੀ ਕੀਤਾ ਗਿਆ ਹੈ।
ਸਾਲ 2008 ‘ਚ ਲਾਗੂ ਕਾਨੂੰਨ ਅਧੀਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਦਾ ਵਿਗਿਆਪਨ ਕਰਨ ‘ਤੇ ਪਾਬੰਦੀ ਹੈ, ਇਸ ਦਾ ਪਾਲਣ ਨਾ ਕਰਨ ‘ਤੇ ਸਖਤ ਕਾਰਵਾਈ ਦੀ ਵਿਵਸਥਾ ਹੈ।
ਅਜੇ ਇਕ ਪਾਨ ਮਸਾਲਾ ਦਾ ਵਿਗਿਆਪਨ ਕਰ ਰਹੇ ਹਨ। ਸ਼੍ਰੀ ਅਰੋੜਾ ਦਾ ਕਹਿਣਾ ਹੈ ਕਿ ਅਜੇ ਵਲੋਂ ਪਾਨ ਮਸਾਲਾ ਦਾ ਵਿਗਿਆਪਨ ਤੰਬਾਕੂ ਉਤਪਾਦਾਂ ਦਾ ਬਰਾਂਡ ਪ੍ਰਚਾਰ ਲਈ ਕੀਤਾ ਜਾ ਰਿਹਾ ਹੈ। ਇਹ ਵਿਗਿਆਪਨ ਉਪਭੋਗਤਾਵਾਂ ਖਾਸ ਕਰਕੇ ਨਾਬਾਲਗਾਂ ਲਈ ਚੰਗਾ ਨਹੀਂ ਹੈ। ਅਰੋੜਾ  ਨੇ ਕਿਹਾ ਕਿ ਕਾਨੂੰਨ ਦਾ ਪਾਲਣ ਨਹੀਂ ਕੀਤਾ ਜਾਵੇਗਾ ਤਾਂ ਇਹ ਜਨ ਸਿਹਤ ਉਲੰਘਣ ਦਾ ਵੱਡਾ ਮਾਮਲਾ ਬਣਦਾ ਹੈ। ਕਾਨੂੰਨ ਦੇ ਤਹਿਤ ਮੁੱਖ ਗੁਨਾਹਗਾਰ ਧਾਰਾ-5 ਅਧੀਨ ਉਹ ਕੰਪਨੀ ਹੈ, ਜੋ ਇਸ ਦਾ ਉਤਪਾਦ ਕਰਦੀ ਹੈ ਪਰ ਟੈਲੀਵਿਜ਼ਨ ‘ਤੇ ਵਿਗਿਆਪਨ ਕਰਨ ਵਾਲਾ ਵਿਅਕਤੀ ਦੋਸ਼ੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਬੱਚੇ ਹਾਨੀਕਾਰਕ ਉਤਪਾਦਾਂ ਦਾ ਸੇਵਨ ਕਰਨ ਵੱਲ ਉਤਸ਼ਾਹਤ ਹੁੰਦੇ ਹਨ। ਇਸ ਲਈ ਸਖਤ ਪਾਲਣ ਨੋਟਿਸ ਜਾਰੀ ਕੀਤਾ ਜਾਂਦਾ ਕਿ ਉਹ ਫਿਰ ਅਜਿਹੇ ਵਿਗਿਆਪਨ ਨਾ ਕਰਨ।

LEAVE A REPLY