7ਟੋਕੀਓ— ਸਮੁੰਦਰੀ ਕੰਢੇ ਵਾਲੇ ਇਲਾਕੇ ‘ਚ ਆਏ ਭੂਚਾਲ ਤੇ ਫਿਰ ਸੁਨਾਮੀ ਨਾਲ ਦੇਸ਼ ਦੇ ਉੱਤਰੀ-ਪੂਰਬ ਸਮੁੰਦਰੀ ਕੰਢੇ ‘ਤੇ ਮਚੀ ਤਬਾਹੀ ਦੇ 5 ਸਾਲ ਬਾਅਦ ਜਾਪਾਨ ਨੇ ਇਸ ‘ਚ ਮਰਨ ਵਾਲੇ ਜਾਂ ਲਾਪਤਾ ਹੋਏ 18,500 ਲੋਕਾਂ ਦੀ ਯਾਦ ‘ਚ ਸ਼ੁੱਕਰਵਾਰ ਨੂੰ ਕੁਝ ਪਲ ਲਈ ਮੌਨ ਰੱਖਿਆ। ਟੋਕੀਓ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਸਬੰਧੀ ਮਾਰਚ ਕੀਤਾ। ਟੋਕੀਓ ‘ਚ ਇਸ ਸਬੰਧੀ ਬਣਾਈ ਯਾਦਗਾਰ ‘ਤੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ, ਜਾਪਾਨ ਦੇ ਸਮਰਾਟ ਅਕੀਹੀਤੋ ਤੇ ਮਹਾਰਾਣੀ ਮਿਸ਼ਿਕਾ ਸਣੇ ਹਜ਼ਾਰਾਂ ਲੋਕ ਸ਼ਰਧਾਂਜਲੀ ਦੇਣ ਪੁੱਜੇ। ਜ਼ਿਕਰਯੋਗ ਹੈ ਕਿ ਇਹ ਪਿਛਲੇ 25 ਸਾਲਾਂ ‘ਚ ਵਾਪਰੀ ਸਭ ਤੋਂ ਭਿਆਨਕ ਪਰਮਾਣੂ ਘਟਨਾ ਸੀ।
2011 ‘ਚ ਸਮੁੰਦਰ ‘ਚ 9.0 ਤੀਬਰਤਾ ਦੇ ਆਏ ਜ਼ੋਰਦਾਰ ਭੂਚਾਲ ਕਾਰਨ ਜ਼ੋਰਦਾਰ ਲਹਿਰਾਂ ਉੱਠੀਆਂ ਸਨ, ਜਿਨ੍ਹਾਂ ਨੇ ਸਕੂਲਾਂ ਸਣੇ ਪੂਰੇ ਇਲਾਕੇ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਇਸ ਘਟਨਾ ਦੀਆਂ ਕਦੇ ਨਾ ਭੁਲਾਈਆਂ ਜਾ ਸਕਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਦਹਿਸ਼ਤ ‘ਚ ਆਏ ਲੋਕ ਉੱਚੇ ਇਲਾਕਿਆਂ ਵੱਲ ਭੱਜਣ ਲੱਗੇ। ਪਾਣੀ ‘ਚ ਡੁੱਬ ਚੁੱਕੇ ਸ਼ਹਿਰਾਂ ‘ਚ ਮੋਟਰ-ਗੱਡੀਆਂ ਤੇ ਕਿਸ਼ਤੀਆਂ ਤੈਰਦੀਆਂ ਨਜ਼ਰ ਆ ਰਹੀਆਂ ਸਨ। ਇਹੋ ਨਹੀਂ ਬਿਜਲੀ ਸਪਲਾਈ ਕਰਨ ਵਾਲਾ ਫੁਕੂਸ਼ੀਮਾ ਦਾਇਚੀ ਬਿਜਲੀ ਪਲਾਂਟ ਵੀ ਇਸ ਦੀ ਲਪੇਟ ‘ਚ ਆ ਗਿਆ ਸੀ।

LEAVE A REPLY