4ਬਗਦਾਦ :  ਇਰਾਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਸੰਗਠਨ ਨੇ ਉੱਤਰੀ ਸ਼ਹਿਰ ਕਿਰਕੁਕ ਕੋਲ ਦੋ ਰਸਾਇਣਕ ਹਮਲੇ ਕੀਤੇ ਹਨ, ਜਿਨ੍ਹਾਂ ‘ਚ ਤਿੰਨ ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ ਤੇ ਲਗਭਗ 600 ਹੋਰ ਜ਼ਖਮੀ ਹੋ ਗਏ। ਸੁਰੱਖਿਆ ਤੇ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਅੱਜ ਸਵੇਰੇ ਤਜਾ ਸ਼ਹਿਰ ‘ਚ ਹੋਇਆ ਹੈ, ਜਿਸ ‘ਤੇ ਤਿੰਨ ਦਿਨ ਪਹਿਲਾਂ ਰਸਾਇਣਕ ਹਥਿਆਰਾਂ ਨਾਲ ਲੈਸ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਸੀ।
ਤਜਾ ਹਸਪਤਾਲ ‘ਚ ਨਰਸ ਹੇਲਮੀ ਹਮਦੀ ਨੇ ਕਿਹਾ ਹੈ ਕਿ ਜ਼ਖਮੀਆਂ ਨੇ ਝੁਲਸਣ, ਸਾਹ ਘੁਟਣ ਤੇ ਟੱਟੀਆਂ-ਉਲਟੀਆਂ ਲੱਗਣ ਦੀ ਸ਼ਿਕਾਇਤ ਕੀਤੀ ਹੈ। ਅੱਠ ਲੋਕਾਂ ਨੂੰ ਇਲਾਜ ਲਈ ਬਗਦਾਦ ਭੇਜਿਆ ਗਿਆ ਹੈ। ਅਮਰੀਕੀ ਤੇ ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਖਾਸ ਬਲਾਂ ਨੇ ਉੱਤਰੀ ਇਰਾਕ ‘ਚ ਪਿਛਲੇ ਮਹੀਨੇ ਛਾਪੇਮਾਰੀ ‘ਚ ਰਸਾਇਣਕ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆਈ. ਐੱਸ. ਯੂਨਿਟ ਦੇ ਇਕ ਮੁਖੀ ਨੂੰ ਫੜਿਆ ਸੀ।

LEAVE A REPLY