06ਫਾਜ਼ਿਲਕਾ :  ਐਕਸਾਇਜ਼ ਡਿਊਟੀ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਨਾਰਾਜ਼ ਸਵਰਨਕਾਰਾਂ ਨੂੰ ਆਮ ਆਦਮੀ ਪਾਰਟੀ ਨੇ ਅਪਣਾ ਸਮਰਥਨ ਦਿੱਤਾ ਹੈ।.ਫਾਜ਼ਿਲਕਾ ਪੁੱਜੀ ਆਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਨੇ ਤਿੰਨ ਦਿਨਾਂ ਤੋਂ ਧਰਨੇ ‘ਤੇ ਬੈਠੇ ਸਵਰਨਕਾਰਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ। ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਦੇ ਐਮ. ਪੀ. ਰਾਹੀਂ ਉਹ ਸਵਰਨਕਾਰਾਂ ਦੀ ਇਸ ਮੰਗ ਨੂੰ ਸੰਸਦ ਤੱਕ ਲੈ ਕੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਫਾਜ਼ਿਲਕਾ ‘ਚ ਹੜਤਾਲ ‘ਤੇ ਬੈਠੇ ਸਵਰਨਕਾਰਾਂ ਦਾ ਅੱਜ ਤੀਜਾ ਦਿਨ ਹੈ। ‘ਆਪ’ ਮਹਿਲਾ ਵਿੰਗ ਦੀ ਪ੍ਰਧਾਨ ਨੇ ਇਸ ਦੌਰਾਨ ਸਵਰਨਕਾਰਾਂ ਨੂੰ ਸਮਰਥਨ ਦਿੱਤਾ ਹੈ। ਮਹਿਲਾ ਸ਼ਕਤੀ ਅਭਿਆਨ ਹੇਠ ਪੁੱਜੀ ਫਾਜ਼ਿਲਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਮਹਿਲਾ ਸ਼ਕਤੀ ਮੁਹਿੰਮ ਹੇਠ ਸੂਬੇ ਭਰ ‘ਚ ਘੁੰਮ ਰਹੀ ਹੈ।

LEAVE A REPLY