2ਹਾਜੀਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀ ਕਿਸਮਤ ਬਦਲਣ ਲਈ ਬਿਹਾਰ ਦੀ ਕਿਸਮਤ ਬਦਲਣੀ ਹੋਵੇਗੀ। ਮੋਦੀ ਨੇ ਵੈਸ਼ਾਲੀ ਜ਼ਿਲੇ ਦੇ ਹਾਜੀਪੁਰ ‘ਚ ਦੀਘਾ ਰੇਲ ਸਹਿ ਸੜਕ ਪੁਲ, ਮੁੰਗੇਰ ਰੇਲ ਸਹਿ ਸੜਕ ਪੁਲ ‘ਤੇ ਮਾਲ ਗੱਡੀਆਂ ਦਾ ਪਰਿਚਾਲਣ ਦਾ ਸ਼ੁੱਭ ਆਰੰਭ ਕਰਨ ਤੋਂ ਇਲਾਵਾ ਮੋਕਾਮਾ ਦੇ ਰਾਜਿੰਦਰ ਪੁਲਸ ਦੇ ਬਰਾਬਰ ਨਵੇਂ ਰੇਲ ਪੁਲ ਦਾ ਨੀਂਹ ਪੱਥਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੇ ਵਿਕਾਸ ਲਈ ਬਿਹਾਰ ਦਾ ਵਿਕਾਸ ਜ਼ਰੂਰੀ ਹੈ, ਇਸ ਲਈ ਬਿਹਾਰ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ‘ਤੇ ਲੈ ਜਾਣਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਕਾਸ ਦਾ ਕੋਈ ਸ਼ਾਰਟਕਟ ਤਰੀਕਾ ਨਹੀਂ ਹੈ ਅਤੇ ਇਸ ਲਈ ਲੰਬੇ ਸਮੇਂ ਦੀਆਂ ਨੀਤੀਆਂ ‘ਤੇ ਉਨ੍ਹਾਂ ਦੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜ਼ੀਹ ਹੈ। ਪੀ. ਐੱਮ. ਨੇ ਕਿਹਾ ਕਿ ਰੇਲ, ਰੋਡ ਅਤੇ ਆਧਾਰਭੂਤ ਢਾਂਚੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਵਿਕਾਸ ਦੀ ਨਾ ਸਿਰਫ ਨੀਂਹ ਰੱਖਦੇ ਹਨ, ਸਗੋਂ ਕਿ ਵਿਕਾਸ ਨੂੰ ਗਤੀ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਪਿਛਲੀ ਸਰਕਾਰ ਨੇ 5 ਸਾਲ ‘ਚ ਰੇਲਵੇ ਦੇ ਵਿਕਾਸ ਲਈ ਜਿਨਾਂ ਪੈਸਾ ਖਰਚ ਕੀਤਾ, ਉਸ ਦੇ ਢਾਈ ਗੁਣਾ ਜ਼ਿਆਦਾ ਉਨ੍ਹਾਂ ਦੀ ਸਰਕਾਰ ਨੇ ਡੇਢ ਸਾਲ ਵਿਚ ਕੀਤਾ ਹੈ। ਮੋਦੀ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਮੋਢੇ ਨਾਲ ਮੋਢਾ ਮਿਲਾ ਕੇ ਕਰੇਗੀ ਤਾਂ ਵਿਕਾਸ ਦੀ ਗਤੀ ਤੇਜ਼ ਹੋਵੇਗੀ।

LEAVE A REPLY