4ਗੁਹਾਟੀ : ਅਸਾਮ ‘ਚ ਸ਼ਾਮ ਤਕਰੀਬਨ 4 ਵਜ ਕੇ 4 ਮਿੰਟ ‘ਤੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.4 ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਭੂਚਾਲ ਨੂੰ ਮਾਮੂਲੀ ਤੀਬਰਤਾ ਵਾਲਾ ਭੂਚਾਲ ਦੱਸਿਆ ਹੈ। ਭੂਚਾਲ ਦਾ ਕੇਂਦਰ ਅਸਾਮ ਦੇ ਦਰਾਂਗ ਵਿਚ 26.5 ਉੱਤਰੀ ਅਕਸ਼ਾਂਸ਼ ਅਤੇ 92.3 ਦੱਖਣੀ-ਪੂਰਬੀ ਦੇਸ਼ਾਂਤਰ ਦੇ ਮੱਧ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸਥਿਤ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਭੂਚਾਲ ਤੋਂ ਕਿਸੇ ਤਰ੍ਹਾਂ ਦੀ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

LEAVE A REPLY