3ਚੰਡੀਗੜ੍ਹ : ਸ਼ਤਾਬਦੀ ਦੀ ਸਪੀਡ ਵਧਾਉਣ ਸਬੰਧੀ ਕਾਫ਼ੀ ਸਮੇਂ ਤੋਂ ਯਾਤਰੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਇਸ ਸਾਲ ਜੁਲਾਈ ‘ਚ ਪੂਰਾ ਕੀਤਾ ਜਾਵੇਗਾ ਕਿਉਂਕਿ ਰੇਲਵੇ ਸੇਫਟੀ ਬੋਰਡ ਨੇ ਸ਼ਤਾਬਦੀ ਐਕਸਪ੍ਰੈੱਸ ਦੀ ਸਪੀਡ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਚਲਦੇ ਚੰਡੀਗੜ੍ਹ ਅਤੇ ਦਿੱਲੀ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਹੋਰ ਜ਼ਿਆਦਾ ਤੇਜ਼ੀ ਨਾਲ ਟਰੈਕ ‘ਤੇ ਦੌੜੇਗੀ।
ਦੱਸਣਯੋਗ ਹੈ ਕਿ ਜਿਥੇ ਇਹ ਟਰੇਨ ਚਾਰ ਘੰਟਿਆਂ ‘ਚ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਤਹਿ ਕਰਦੀ ਸੀ, ਉਥੇ ਹੀ ਸਪੀਡ ਵਧਣ ਨਾਲ ਇਹ ਸਾਢੇ ਤਿੰਨ ਘੰਟੇ ਦਾ ਸਮਾਂ ਲਵੇਗੀ।
ਰੇਲਵੇ ਸੇਫ਼ਟੀ ਬੋਰਡ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਸ਼ਤਾਬਦੀ ਦਿੱਲੀ-ਅੰਬਾਲਾ-ਲੁਧਿਆਣਾ ਰੂਟ ‘ਤੇ 110 ਦੀ ਥਾਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜੇਗੀ। ਇਸ ਨਾਲ 20 ਤੋਂ 25 ਮਿੰਟ ਦਾ ਟਾਈਮ ਘੱਟ ਲੱਗੇਗਾ। ਰੇਲਵੇ ਅੰਬਾਲਾ ਡਵੀਜ਼ਨ ਦੇ ਮੈਨੇਜਰ ਦਿਨੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਬੋਰਡ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜੁਲਾਈ ‘ਚ ਸ਼ਤਾਬਦੀ ਦੀ ਸਪੀਡ ‘ਚ ਵਾਧਾ ਕਰ ਦਿੱਤਾ ਜਾਵੇਗਾ। ਜੁਲਾਈ ‘ਚ ਹੀ ਰੇਲਵੇ ਦਾ ਨਵਾਂ ਟਾਈਮ ਟੇਬਲ ਲਾਗੂ ਕੀਤਾ ਜਾਂਦਾ ਹੈ। ਚੰਡੀਗੜ੍ਹ ਰੂਟ ‘ਤੇ ਇਸ ਸਮੇਂ ਦੋ ਸ਼ਤਾਬਦੀ ਗੱਡੀਆਂ ਚੱਲ ਰਹੀਆਂ ਹਨ।

LEAVE A REPLY