4ਮੁਰਾਦਾਬਾਦ : ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਐਤਵਾਰ ਨੂੰ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਇੱਥੇ ਪਾਰਟੀ ਦੇ ਇਕ ਸਮਾਰੋਹ ਵਿਚ ਉਨ੍ਹਾਂ ਦੇ ਸਮਰਥਕਾਂ ਨਾਲ ਭਰਿਆ ਮੰਚ ਡਿੱਗ ਪਿਆ। ਦੱਸਣ ਯੋਗ ਹੈ ਕਿ ਅੱਜ ਵਰੁਣ ਗਾਂਧੀ ਦਾ ਜਨਮ ਦਿਨ ਹੈ ਅਤੇ ਇਸ ਮੌਕੇ ‘ਤੇ ਵਰੁਣ ਗਾਂਧੀ ਨੇ ਮੁਰਾਦਾਬਾਦ ‘ਚ ਇਕ ਜਨਸਭਾ ਨੂੰ ਸੰਬੋਧਨ ਕਰਨ ਪਹੁੰਚੇ ਸਨ ਪਰ ਮੰਚ ‘ਤੇ ਸਮਰਥਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਢਹਿ ਗਿਆ। ਜ਼ਿਕਰਯੋਗ ਹੈ ਕਿ ਵਰੁਣ ਗਾਂਧੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦੇ ਬੇਟੇ ਹਨ। ਵਰੁਣ ਸੁਲਤਾਨਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ। ਦਰਅਸਲ ਵਰੁਣ ਆਪਣਾ ਜਨਮ ਦਿਨ ਇੱਥੇ ਮੁਰਾਦਾਬਾਦ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਦੀ ਮੌਜੂਦਗੀ ‘ਚ ਮਨਾ ਰਹੇ ਸਨ। ਕੇਕ ਕੱਟਣ ਦੌਰਾਨ ਮੰਚ ‘ਤੇ ਜ਼ਿਆਦਾ ਭੀੜ ਹੋਣ ਕਾਰਨ ਸਟੇਜ਼ ਟੁੱਟ ਗਈ। ਇਸ ਦੌਰਾਨ ਕੁਝ ਸਮਰਥਕਾਂ ਨੂੰ ਮਾਮੂਲੀ ਸੱਟਾਂ ਆਈਆਂ। ਵਰੁਣ ਮੁਰਾਦਾਬਾਦ ਫਸਲ ਬਰਬਾਦ ਹੋਣ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨ ਆਏ ਸਨ ਅਤੇ ਉਨ੍ਹਾਂ ਨੂੰ 1-1 ਲੱਖ ਰੁਪਏ ਦੈ ਚੈੱਕ ਵੰਡਣ ਆਏ ਸਨ।

LEAVE A REPLY