3ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਲਈ ਖਾਲੀ ਹੋਈਆਂ 5 ਸੀਟਾਂ ਲਈ ਪੰਜੇ ਉਮੀਦਵਾਰ ਅੱਜ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿਚ ਦੋ ਕਾਂਗਰਸ ਦੇ, ਦੋ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਭਾਜਪਾ ਦਾ ਉਮੀਦਵਾਰ ਹੈ।
ਜਣੇ ਗਏ ਉਮੀਮਦਵਾਰਾਂ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੂਲੋਂ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਗੁਜਰਾਲ ਦੁਬਾਰਾ ਚੁਣੇ ਗਏ ਹਨ। ਇਸ ਤੋਂ ਇਲਾਵਾ ਭਾਜਪਾ ਦੀ ਇਕ ਮਾਤਰ ਸੀਟ ਤੋਂ ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਮੇਅਰ ਸ਼ਵੇਤ ਮਲਿਕ ਚੁਣੇ ਗਏ ਹਨ।
ਕਾਂਗਰਸ ਪਾਰਟੀ ਵਲੋਂ ਇਨ੍ਹਾਂ ਦੋ ਸੀਟਾਂ ਲਈ ਕਾਫੀ ਨੇਤਾਵਾਂ ਨੇ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਹੰਸਰਾਜ ਹੰਸ, ਮਨੀਸ਼ ਤਿਵਾੜੀ, ਸੁਨੀਲ ਜਾਖੜ ਆਦਿ ਨੇਤਾ ਸ਼ਾਮਿਲ ਸਨ। ਜਦੋਂ ਕਿ ਭਾਜਪਾ ਦੀ ਇਕਮਾਤਰ ਸੀਟ ਲਈ ਅਵਿਨਾਸ਼ ਰਾਏ ਖੰਨਾ ਅਤੇ ਨਵਜੋਤ ਸਿੰਘ ਸਿੱਧੂ ਵੀ ਚਰਚਾ ਵਿਚ ਸਨ।

LEAVE A REPLY