8ਚੰਡੀਗੜ  : ਆਮ ਆਦਮੀ ਪਾਰਟੀ  (ਆਪ )  ਨੇ ਰਾਜ ਵਿੱਚ ਪਿਛਲੇ ਦਿਨੀ ਹੋਏ ਬੇਮੌਸਮੀ ਮੀਂਹ, ਗੜੇ-ਮਾਰੀ ਅਤੇ ਤੇਜ ਹਵਾਵਾਂ ਦੇ ਕਾਰਨ ਫਸਲਾਂ ਅਤੇ ਫਲਾਂ-ਸਬਜੀਆਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ।
ਸੋਮਵਾਰ ਨੂੰ ਆਮ ਆਦਮੀ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ  ਛੋਟੇਪੁਰ ਨੇ ਕਿਹਾ ਕਿ ਬੇਮੌਸਮੇ ਮੀਂਹ, ਗੜੇ-ਮਾਰੀ ਅਤੇ ਤੇਜ ਹਵਾਵਾਂ ਦੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਛੋਟੇਪੁਰ ਨੇ ਕਿਹਾ ਕਿ ਇਸ ਕੁਦਰਤੀ ਆਫਤ ਦੇ ਕਾਰਨ ਹਾੜ•ੀ ਦੀ ਮੁੱਖ ਫਸਲ ਕਣਕ ਸਮੇਤ ਅਬੋਹਰ-ਫਾਜਿਲਕਾ ਖੇਤਰ ਵਿੱਚ ਕਿਨੂੰ ਅਤੇ ਰਾਜ ਦੇ ਹੋਰ ਇਲਾਕਿਆਂ ਵਿੱਚ ਸੂਰਜਮੁਖੀ, ਸਰੋਂ, ਦਾਲਾਂ ਅਤੇ ਹੋਰ ਫਲਾਂ – ਸਬਜੀਆਂ ਦਾ ਭਾਰੀ ਨੁਕਸਾਨ ਹੋਇਆ ਹੈ।  ।
ਛੋਟੇਪੁਰ ਨੇ ਕਿਹਾ ਕਿ ਅਜਿਹੇ ਹਲਾਤਾਂ ਵਿਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਉਨ•ਾਂ ਨੂੰ ਤੁਰੰਤ ਮੁਆਵਜਾ ਦੇਣਾ ਚਾਹਿਦਾ ਹੈ।  ਉਨ•ਾਂ ਨੇ ਕਿਹਾ ਕਿ ਰਾਜ  ਦੇ ਕਿਸਾਨ ਲਗਾਤਾਰ ਕੁਦਰਤੀ ਆਫਤਾਂ ਦੇ ਨਾਲ-ਨਾਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਹਰ ਪੱਧਰ ਉੱਤੇ ਫੈਲੇ ਭ੍ਰਿਸ਼ਟਾਚਾਰ ਦੇ ਕਾਰਨ ਪਹਿਲਾਂ ਹੀ ਭਾਰੀ ਵਿੱਤੀ ਸੰਕਟ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਮਹਿੰਗਾਈ ਦੇ ਦੌਰ ਵਿੱਚ ਵਧੇ ਲਾਗਤ ਖਰਚੇ ਦੇ ਮੁਕਾਬਲੇ ਫਸਲ ਦੇ ਘੱਟ ਮੁੱਲ ਦੇ ਕਾਰਨ ਖੇਤੀਬਾੜੀ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ। ਅਜਿਹੇ ਹਲਾਤਾਂ ਵਿਚ ਪੰਜਾਬ ਦਾ ਕਿਸਾਨ ਹੋਰ ਨੁਕਸਾਨ ਝਲਣ ਦੇ ਹਾਲਤ ਵਿਚ ਨਹੀਂ ਹੈ। ਇਸ ਲਈ ਪੰਜਾਬ ਦੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜਾ ਦਿੱਤਾ ਜਾਵੇ।
ਛੋਟੇਪੁਰ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੇ ਸਾਲ ਹੋਈ ਬੇਮੌਸਮੇ ਮੀਂਹ ਦੇ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ,  ਜਿਸਦੀ ਭਰਪਾਈ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ ਪ੍ਰਤੀ ਏਕੜ ਵੀਹ ਹਜਾਰ ਰੁਪਏ ਦਾ ਮੁਆਵਜਾ ਤੁਰੰਤ ਦਿੱਤਾ ਸੀ।

LEAVE A REPLY