1ਪਿਰਥੀਪੁਰ (ਰੋਪਡ਼) : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅੱਜ ਮਹਾਨ ਸਮਾਜ ਸੁਧਾਰਕ ਸਵਰਗੀ ਕਾਂਸ਼ੀ ਰਾਮ ਦੇ ਜਨਮ ਸਥਾਨ ਤੇ ਉਨ•ਾਂ ਦੇ ਜੱਦੀ ਪਿੰਡ ਗਏ ਅਤੇ ਉਨ•ਾਂ ਲਈ ‘ਭਾਰਤ ਰਤਨ’ ਦੀ ਮੰਗ ਕੀਤੀ।
ਸ੍ਰੀ ਕੇਜਰੀਵਾਲ ਨੇ ਕਿਹਾ,”ਕਾਂਸ਼ੀ ਰਾਮ ਜੀ ਆਪਣੇ ਮਹਾਨ ਕੰਮਾਂ ਸਦਕਾ ‘ਭਾਰਤ ਰਤਨ’ ਦੇ ਹੱਕਦਾਰ ਹਨ, ਇਸ ਲਈ ਆਮ ਆਦਮੀ ਪਾਰਟੀ ਸੰਸਦ ਦੇ ਅੰਦਰ ਅਤੇ ਬਾਹਰ ਇਹ ਮੰਗ ਉਠਾਏਗੀ।”
ਸ੍ਰੀ ਕਾਂਸ਼ੀਰਾਮ ਦੇ ਜੱਦੀ ਪਿੰਡ ‘ਚ ਪੁੱਜਣ ‘ਤੇ ਸ੍ਰੀ ਕੇਜਰੀਵਾਲ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ, ਜਿੱਥੇ ਸ੍ਰੀ ਕਾਂਸ਼ੀ ਰਾਮ ਦੀ ਸਕੀ ਭੈਣ ਬੀਬੀ ਸਵਰਨ ਕੌਰ ਅਤੇ ਹੋਰ ਪਿੰਡ ਵਾਸੀਆਂ ਨੇ ਉਨ•ਾਂ ਦਾ ਤਹਿ ਦਿਲੋਂ ਨਿੱਘਾ ਸੁਆਗਤ ਕੀਤਾ।
ਇੱਥੇ ਇਹ ਵਰਣਨਯੋਗ ਹੈ ਕਿ ਸ੍ਰੀ ਕੇਜਰੀਵਾਲ ਇਸ ਪਿੰਡ ਵਿੱਚ ਬੀਬੀ ਸਵਰਨ ਕੌਰ ਦੇ ਸੱਦੇ ‘ਤੇ ਪੁੱਜੇ, ਜਿਨ•ਾਂ ਨੇ ਵਾਰਾਨਸੀ ‘ਚ ਡਾ. ਬੀ.ਆਰ. ਅੰਬੇਡਕਰ ਦੇ ਸ਼ਤਾਬਦੀ ਜਸ਼ਨਾਂ ਦੌਰਾਨ ਉਨ•ਾਂ ਨਾਲ ਮੁਲਾਕਾਤ ਕੀਤੀ ਸੀ।
ਸ੍ਰੀ ਕੇਜਰੀਵਾਲ ਨੇ ਸ੍ਰੀ ਕਾਂਸ਼ੀਰਾਮ ਦੀ ਭੈਣ ਨੂੰ ਸਨਿਮਰ ਸੱਦਾ ਦਿੰਦਿਆਂ ਕਿਹਾ,”ਮੈਂ ਨਵੀਂ ਦਿੱਲੀ ‘ਚ ਆਪਣੀ ਰਿਹਾਇਸ਼ਗਾਹ ‘ਤੇ ਭੂਆ ਜੀ (ਸਵਰਨ ਕੌਰ) ਦਾ ਨਿੱਘਾ ਸੁਆਗਤ ਕਰਾਂਗਾ।”
ਬਾਅਦ ‘ਚ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ,”ਇੰਝ ਜਾਪਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੀਆਂ ਫ਼ਿਰਕੂ ਤਾਕਤਾਂ ਨੂੰ ਡਾ. ਅੰਬੇਡਕਰ ਅਤੇ ਕਾਂਸ਼ੀ ਰਾਮ ਤੋਂ ਐਲਰਜੀ ਹੈ, ਇਸੇ ਲਈ ਉਹ ਸਮਾਜ ਸੁਧਾਰ ਦੇ ਖੇਤਰ ਵਿੱਚ ਉਨ•ਾਂ ਵੱਲੋਂ ਕੀਤੇ ਮਹਾਨ ਕਾਰਜਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੰਦੇ।”
ਚੇਤੇ ਰਹੇ ਕਿ ਅੱਜ ਕੱਲ• ਆਰ.ਐਸ.ਐਸ. ਦਲਿਤਾਂ ਦਾ ਰਾਖਵਾਂਕਰਣ ਖ਼ਤਮ ਕਰਨ ਦੀ ਵਕਾਲਤ ਕਰ ਰਹੀ ਹੈ ਪਰ ਸ੍ਰੀ ਕੇਜਰੀਵਾਲ ਨੇ ਉਸ ਧਾਰਨਾ ਦੇ ਉਲਟ ਬੋਲਦਿਆਂ ਕਿਹਾ,”ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸਮਾਜ ਸੁਧਾਰ ਲਈ ਵਿੱਢੀਆਂ ਸੇਵਾਵਾਂ ਨੂੰ ਕਾਂਸ਼ੀ ਰਾਮ ਜੀ ਨੇ ਆਜ਼ਾਦੀ ਤੋਂ ਬਾਅਦ ਜਾਰੀ ਰੱਖਿਆ ਸੀ।”
ਰਾਖਵਾਂਕਰਣ ਖ਼ਤਮ ਕਰਨ ਦੇ ਕਿਸੇ ਵੀ ਜਤਨ ਵਿਰੁੱਧ ਕੇਸਰੀ ਤਾਕਤਾਂ ਨੂੰ ਚੇਤਾਵਨੀ ਦਿੰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ,”ਆਮ ਆਦਮੀ ਪਾਰਟੀ ਅਜਿਹੀਆਂ ਤਾਕਤਾਂ ਨੂੰ ਕਿਸੇ ਵੀ ਤਰ•ਾਂ ਦੇ ਭੈਡ਼ੇ ਮਨਸੂਬੇ ‘ਚ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਹਰ ਹਾਲਤ ਵਿੱਚ ਦਲਿਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਜੂਝਦੀ ਰਹੇਗੀ।”
ਸ੍ਰੀ ਕੇਜਰੀਵਾਲ ਨੇ ਕਿਹਾ,”ਭਾਵੇਂ ਪੰਜਾਬ ਹੋਵੇ, ਜਿੱਥੇ ਅਬੋਹਰ ‘ਚ ਇੱਕ ਅਕਾਲੀ ਆਗੂ ਨੇ ਇੱਕ ਦਲਿਤ ਭੀਮ ਟਾਂਕ ਦਾ ਸ਼ਰੇਆਮ ਕਤਲ ਕਰ ਦਿੱਤਾ ਸੀ ਅਤੇ ਭਾਵੇਂ ਰਾਸ਼ਟਰੀ ਪੱਧਰ ਹੋਵੇ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਪੈਦਾ ਕੀਤੇ ਹਾਲਾਤ ਨੇ ਇੱਕ ਹੋਰ ਦਲਿਤ ਰੋਹਿਤ ਵੇਮੁਲਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਸਭ ਕੁੱਝ ਤੋਂ ਇੰਝ ਜਾਪਦਾ ਹੈ ਕਿ ਅਜਿਹੀਆਂ ਤਾਕਤਾਂ ਦਲਿਤਾਂ ਨੂੰ ਸਮਾਜਕ ਨਿਆਂ ਕਦੇ ਦੇਣਾ ਹੀ ਨਹੀਂ ਚਾਹੁੰਦੀਆਂ।”
ਸ੍ਰੀ ਕੇਜਰੀਵਾਲ ਨੇ ਵਾਅਦਾ ਕੀਤਾ,”ਇਹ ਯਕੀਨੀ ਹੈ ਕਿ ਆਮ ਆਦਮੀ ਪਾਰਟੀ ਜ਼ਰੂਰ ਹੀ ਪੰਜਾਬ ਦੀ ਸੱਤਾ ਸੰਭਾਲੇਗੀ ਅਤੇ ਅਸੀਂ ਦਲਿਤਾਂ ਉਤੇ ਹੋਣ ਵਾਲੀਆਂ ਵਧੀਕੀਆਂ ਨਾਲ਼ ਸਬੰਧਤ ਸਾਰੇ ਮਾਮਲੇ ਮੁਡ਼ ਖੋਲ•ਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਾਂਗੇ; ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ।”
ਸ਼੍ਰੋਮਣੀ ਅਕਾਲੀ ਦਲ ਉਤੇ ਤਿੱਖਾ ਹਮਲਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਦਲਿਤਾਂ ਖ਼ਿਲਾਫ਼ ਹੋਣ ਵਾਲੀਆਂ ਵਧੀਕੀਆਂ ਦੀਆਂ ਘਟਨਾਵਾਂ ਵਿੱਚ ਨਾ ਕੇਵਲ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਸਗੋਂ ਉਨ•ਾਂ ਨੂੰ ਜਾਣਬੁੱਝ ਕੇ ਦਬਾਇਆ ਵੀ ਗਿਆ ਤੇ ਉਨ•ਾਂ ਨੂੰ ਇਨਸਾਫ਼ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਗਿਆ।
ਸ੍ਰੀ ਕੇਜਰੀਵਾਲ ਨੇ ਕਿਹਾ,”ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਪ੍ਰਣਾਲੀਆਂ ਢਹਿ-ਢੇਰੀ ਹੋ ਕੇ ਰਹਿ ਗਈਆਂ ਹਨ ਅਤੇ ਗ਼ਰੀਬਾਂ ਲਈ ਸਿੱਖਿਆ ਤੇ ਮੈਡੀਕਲ ਸਹੂਲਤਾਂ ਯਕੀਨੀ ਬਣਾਉਣ ਲਈ ਇਨ•ਾਂ ਦੋਵੇਂ ਹੀ ਖੇਤਰਾਂ ਵਿੱਚ ਵਿਆਪਕ ਸੁਧਾਰ ਕੀਤੇ ਜਾਣਗੇ।”
ਦਿੱਲੀ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ,”ਦਿੱਲੀ ਵਿੱਚ ਸੂਬਾ ਸਰਕਾਰ ਨੇ ਦਬੇ-ਕੁਚਲੇ ਵਰਗਾਂ ਲਈ ਨਵੇਂ ਆਦਰਸ਼ ਸਕੂਲ ਖੋਲ•ਣ ਵਾਸਤੇ ਸਿੱਖਿਆ ਖੇਤਰ ਹਿਤ ਬਜਟ ਵਿੱਚ ਦੁੱਗਣਾ ਧਨ ਰੱਖਿਆ ਹੈ ਅਤੇ ਇਸ ਦੇ ਨਾਲ ਹੀ ਹਰੇਕ ਮੁਹੱਲੇ ਵਿੱਚ ਕਲੀਨਿਕ ਤੇ ਕਈ ਨਵੇਂ ਹਸਪਤਾਲ ਵੀ ਖੋਲ•ੇ ਜਾ ਰਹੇ ਹਨ।” ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਵਿੱਚ ਵੀ ਸਿੱਖਿਆ ਅਤੇ ਸਿਹਤ ਖੇਤਰ ਪੂਰੀ ਤਰ•ਾਂ ਢਹਿ-ਢੇਰੀ ਹੋ ਕੇ ਰਹਿ ਗਏ ਹਨ; ਇਸੇ ਲਈ ਉਨ•ਾਂ ਨੂੰ ਦਿੱਲੀ ਦੀ ਤਰਜ਼ ਉਤੇ ਹੀ ਇਹ ਸਾਰੀਆਂ ਸਹੂਲਤਾਂ ਪੂਰੀ ਤਰ•ਾਂ ਗ਼ਰੀਬਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੇ ਸੁਹਿਰਦ ਜਤਨਾਂ ਸਦਕਾ ਹੀ ਇਹ ਕਲਿਆਣ ਕਾਰਜ ਸੰਭਵ ਹੋ ਸਕੇ ਹਨ।
ਕੇਜਰੀਵਾਲ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ, ਡੇਰਾ ਮੁਖੀ ਸੰਤ ਨਿਰੰਜਨ ਦਾਸ ਨੂੰ ਮਿਲੇ
ਜਲੰਧਰ : ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ ਅਤੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਵੀ ਕੀਤੀ।
ਸ੍ਰੀ ਕੇਜਰੀਵਾਲ ਅਤੇ ਡੇਰਾ ਮੁਖੀ ਨਿਰੰਜਨ ਦਾਸ ਵਿਚਾਲੇ ਮੁਲਾਕਾਤ ਘੱਟੋ-ਘੱਟ 40 ਮਿੰਟਾਂ ਤੱਕ ਜਾਰੀ ਰਹੀ। ਦਿੱਲੀ ਦੇ ਮੁੱਖ ਮੰਤਰੀ ਨੇ ਡੇਰਾ ਵਿਖੇ ਲੰਗਰ ਵੀ ਛਕਿਆ।
ਸੰਤ ਨਿਰੰਜਨਦਾਸ ਦੇ ਸੱਦੇ ‘ਤੇ ਹੀ ਸ੍ਰੀ ਕੇਜਰੀਵਾਲ ਇਸ ਡੇਰੇ ‘ਚ ਪੁੱਜੇ ਸਨ, ਜਿਨ•ਾਂ ਨੇ ਬੀਤੀ 22 ਜਨਵਰੀ ਨੂੰ ਰਵਿਦਾਸ ਜਯੰਤੀ ਮੌਕੇ ਵਾਰਾਨਸੀ ਵਿਖੇ ਉਨ•ਾਂ ਨਾਲ ਮੁਲਾਕਾਤ ਕੀਤੀ ਸੀ।
ਇੱਥੇ ਇਹ ਵਰਣਨਯੋਗ ਹੈ ਕਿ ਇਸ ਡੇਰੇ ਦੇ ਸ਼ਰਧਾਲੂ ਕੇਵਲ ਦੋਆਬਾ ਖੇਤਰ ਵਿੱਚ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਵਿੱਚ ਹੀ ਮੌਜੂਦ ਹਨ।
ਕੇਜਰੀਵਾਲ ਨੇ ਅਨੰਦਪੁਰ ਸਾਹਿਬ ‘ਚ ਤਖ਼ਤ ਸ੍ਰੀ ਕੇਸਗਡ਼• ਸਾਹਿਬ ਵਿਖੇ ਮੱਥਾ ਟੇਕਿਆ
ਅਨੰਦਪੁਰ ਸਾਹਿਬ : ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਤਖ਼ਤ ਸ੍ਰੀ ਕੇਸਗਡ਼ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਮੁੱਖ ਗ੍ਰੰਥੀ ਨੇ ਉਨ•ਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ।
ਸ੍ਰੀ ਕੇਜਰੀਵਾਲ ਨਾਲ ਹੋਰਨਾਂ ਸੀਨੀਅਰ ਆਗੂਆਂ ਤੋਂ ਇਲਾਵਾ ਸਰਬਸ੍ਰੀ ਸੰਜੇ ਸਿੰਘ, ਭਗਵੰਤ ਮਾਨ ਤੇ ਸੁੱਚਾ ਸਿੰਘ ਛੋਟੇਪੁਰ ਵੀ ਇਸ ਗੁਰੂਘਰ ‘ਚ 15 ਮਿੰਟ ਤੋਂ ਵੱਧ ਸਮਾਂ ਬੈਠੇ।
ਗੁਰੂਘਰ ‘ਚ ਮੱਥਾ ਟੇਕਣ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਕਿਹਾ,”ਜਦੋਂ ਵੀ ਮੈਂ ਕਿਸੇ ਗੁਰਦੁਆਰਾ ਸਾਹਿਬ ਜਾਂਦਾ ਹਾਂ, ਤਾਂ ਮੈਨੂੰ ਸੱਚਮੁਚ ਅਥਾਹ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।”

LEAVE A REPLY