rajya-sabha-gst-650_650x400_61437560387ਸਿੱਖ ਮੈਂਬਰਾਂ ਨੇ ਬਿੱਲ ‘ਤੇ ਚਰਚਾ ਕਰਵਾਉਣ ਲਈ ਮੰਗਿਆ ਸੀ ਸਮਾਂ
ਨਵੀਂ ਦਿੱਲੀ : ਸਿੱਖ ਗੁਰਦੁਆਰਾ ਬਿੱਲ, 2016 ਭਲਕੇ ਬਜਟ ਸੈਸ਼ਨ ਦੇ ਆਖਰੀ ਦਿਨ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਸਿੱਖ ਮੈਂਬਰਾਂ ਨੇ ਇਸ ਬਿੱਲ ‘ਤੇ ਚਰਚਾ ਕਰਵਾਉਣ ਲਈ ਹਾਊਸ ਤੋਂ ਸਮਾਂ ਮੰਗਿਆ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਇਸ ਮੰਗ ਦੀ ਤਾਈਦ ਕੀਤੀ।
ਡਿਪਟੀ ਚੇਅਰਮੈਨ ਪੀ.ਜੇ. ਕੁਰੇਨ ਇਸ ਮੁੱਦੇ ਨੂੰ ਰਾਜ ਸਭਾ ਚੇਅਰਮੈਨ ਦੇ ਸਾਹਮਣੇ ਪੇਸ਼ ਕਰਨਗੇ। ਇਹ ਬਿੱਲ ਸਿੱਖ ਗੁਰਦੁਆਰਾ ਐਕਟ, 1925 ਵਿਚ ਕੀਤੀ ਗਈ ਸੋਧ ਨੂੰ ਰੱਦ ਕਰਨ ਲਈ ਪੇਸ਼ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ 1999 ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਸਹਿਜਧਾਰੀ ਸਿੱਖਾਂ ਨੂੰ ਐਸ.ਜੀ.ਪੀ.ਸੀ. ਚੋਣਾਂ ਦੌਰਾਨ ਵੋਟਿੰਗ ਦਾ ਅਧਿਕਾਰ ਦੇਣ ਲਈ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਦਾ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਸਹਿਜਧਾਰੀ ਸਿੱਖਾਂ ਨੂੰ ਐਸ.ਜੀ.ਪੀ.ਸੀ. ਚੋਣਾਂ ਦੌਰਾਨ ਵੋਟ ਦੇਣ ਦੇ ਅਧਿਕਾਰ ਦਾ ਮਾਮਲਾ ਸੁਪਰੀਮ ਕੋਰਟ ਵਿਚ ਵੀ ਵਿਚਾਰ ਅਧੀਨ ਹੈ।

LEAVE A REPLY